[ਕ੍ਰਿ:। ਦੇਖੋ, ‘ਜਾਨ’। ਪੰਜਾਬੀ, ਜਾਣਨਾ ਤੋਂ] ੧. ਜਾਣੀ। ਯਥਾ- ‘ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ’ (੯੭੦)। ੨. [ਸੰ:। ਪੰਜਾਬੀ, ਜਾਨ+ਈ=ਜਾਨੀ। ਜੋ ਜਾਨ ਵਾਂਙੂ ਆਪਣਾ ਹੋ ਜਾਏ] ਪਿਆਰਾ, ਪੰਜਾਬੀ ਮੁਹਾਵਰੇ ਤੇ ਗੀਤਾਂ ਵਿੱਚ ਜਾਨੀ ਪਤੀ ਤੇ ਪ੍ਯਾਰੇ ਦੇ ਅਰਥਾਂ ਵਿੱਚ ਬੋਲਦੇ ਹਨ। ਯਥਾ- ‘ਸੇ ਜਾਨੀ ਚਲਿ ਗਏ’ (੧੩੮੧)। ੩. [ਕ੍ਰਿ:। ਸੰਸਕ੍ਰਿਤ, ਯਾਨ। ਪੰਜਾਬੀ, ਜਾਣਾ, ਜਾਨਾ] ਜਾਣ ਵਾਲੀ, ਜੋ ਨਾ ਰਖੀ ਜਾ ਸਕੇ। ਯਥਾ- ‘ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ’ (੬੧੪)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ