[ਸੰ:। ਪੰਜਾਬੀ, ਜਾਪਣਾ*=ਪ੍ਰਤੀਤ ਦੇਣਾ] ੧. ਜਾਣਿਆ ਜਾਂਦਾ ਹੈ, ਜਾਪਦਾ ਹੈ। ਯਥਾ- ‘ਜਾਪੈ ਦਿਸੈ ਦੂਰਿ’ (੨), ਜਾਣਨਾ ਮਨ ਦਾ ਧਰਮ ਅਰ (ਜਪਣਾ) ਜੀਭ ਦਾ ਧਰਮ ਹੈ, ਦੇਖਣਾ ਅੱਖਾਂ ਦਾ, ਆਤਮਾ ਇਹਨਾਂ ਤੋਂ ਅੱਡ ਹੈ। ਤਥਾ-’ਨਾਨਕ ਗਇਆ ਜਾਪੈ ਜਾਇ’ (੭)। ੨. ਜਪਿਆ ਜਾਂਦਾ ਹੈ। ਯਥਾ- ‘ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨ ਸਤਿਗੁਰ ਨਾਮੁ ਨ ਜਾਪੈ’ (੭੫੩), ਇਸ ਤੁਕ ਵਿੱਚ ‘ਨ ਜਾਪੈ’ ਦਾ ਅਰਥ ਹੈ ‘ਨਹੀਂ ਜਪਿਆ ਜਾਂਦਾ’ ਤੇ ਇਸ ਤੋਂ ਅਗਲੀ ਤੁਕ ਵਿੱਚ ‘ਜਾਪੈ’ ਦਾ ਅਰਥ ਹੈ ‘ਪ੍ਰਤੀਤ ਦੇਂਦਾ’। ੩. ਜਪੇ। ਯਥਾ- ‘ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ’ (੩੦੫)। *ਇਸ ਦਾ ਮੂਲ ਹੈ, ਜਾਣਨਾ। ਜਾਣਨ ਤੋਂ ਜਾਣ ਪੈਣਾ (=ਮਲੂਮ ਹੋ ਜਾਣਾ, ਪ੍ਰਤੀਤ ਹੋਣਾ) ਪਦ ਬਣਦਾ ਹੈ, ਜਾਣ ਪੈਣਾ ਤੋਂ ਜਾਪਣਾ ਤੇ ਜਾਣ ਪੈਂਦਾ ਬਣ ਗਿਆ ਹੈ। ਜਾਪਦਾ ਦੇ ਅਰਥ ਹਨ-ਮਲੂਮ ਹੋਣਾ, ਪ੍ਰਤੀਤ ਹੋਣਾ, ਧਿਆਨ ਹੋਣਾ, ਗ੍ਯਾਨ ਵਿੱਚ ਆਉਣਾ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ