ਗੁਰਮੁਖੀ ਪੈਂਤੀ ਦਾ ਪੰਦਰ੍ਹਵਾਂ ਅੱਖਰ ਤੇ ਬਾਰ੍ਹਵਾਂ ਵ੍ਯੰਜਨ। ਇਹ ਚਵਰਗ ਦਾ ਅਨੁਨਾਸਕ ਹੈ। ਇਸ ਨਾਲ ਅੱਜ-ਕੱਲ੍ਹ ਬੋਲਚਾਲ ਦਾ ਕੋਈ ਪਦ ਆਰੰਭ ਨਹੀਂ ਹੁੰਦਾ, ਪਰ ਵਿਚਕਾਹੇ ਯਾ ਅੰਤ ਵਿੱਚ ਬੋਲਿਆ ਜਾਂਦਾ ਹੈ, ਜੈਸੇ ਅੰਞਾਣਾ, ਇੰਞ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਪਦ ਆਏ ਹਨ ਜੋ ‘ਞ’ ਨਾਲ ਆਰੰਭ ਹੁੰਦੇ ਹਨ। ਜੋ ਅੱਜ-ਕੱਲ੍ਹ ‘ਜਜੇ’ ਨਾਲ ਆਰੰਭ ਹੁੰਦੇ ਹਨ। ‘ਜ’ ਤੇ ‘ਞ’ ਦੀ ਸ੍ਵਰਣਤਾ ਹੋਣ ਕਰਕੇ ਐਸਾ ਹੋ ਜਾਂਦਾ ਹੈ ਤੇ ਪੁਰਾਤਨ ਸਮੇਂ ਦੇ ਉਚਾਰਣ ਵੀ ਬਦਲ ਰਹੇ ਹਨ, ਕਿਸੇ ਥਾਵੇਂ ਇਹ ਉਚਾਰਣ ਹੋ ਬੀਤੇ ਹੋਣ ਤਾਂ ਅਚਰਜ ਨਹੀਂ। ਵਿਦੇਸ਼ੀ ਭਾਸ਼ਾ ਵਿੱਚ ਇਸ ਅੱਖਰ ਦੀ ਅਵਾਜ਼ ਨਹੀਂ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ