[ਸੰ:। ਸੰਸਕ੍ਰਿਤ, ਟੰਙ=ਚਾਰ ਮਾਸੇ ਦਾ ਤੋਲ] ੧. ਚਾਰ ਮਾਸੇ ਦਾ ਤੋਲ, ਭਾਵ ਚਾਰ ਤੱਤ-ਜਲ, ਅੱਗ, ਵਾਯੂ, ਅਕਾਸ਼। ਯਥਾ- ‘ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ’ (੬੦੫), ਅਕਾਲ ਪੁਰਖ ਨੇ ਆਪ ਹੀ ਜਲ, ਅੱਗ, ਵਾ੍ਯੂ, ਅਕਾਸ਼ ਚੌਹਾਂ ਤੱਤਾਂ ਨਾਲ ਧਰਤੀ ਸਾਜੀ ਹੈ। ੨. ਟੰਕ ਚੜਾਉਣ ਤੋਂ ਮੁਰਾਦ ਇਹ ਦੱਸਣ ਦੀ ਵੀ ਹੈ ਕਿ ਬਹੁਤ ਵੱਡੀ ਸ਼ੈ ਬੇ-ਵਜ਼ਨ ਸ਼ੈ ਵਾਂਙੂ ਰਖ ਦਿੱਤੀ ਹੈ। ਯਥਾ- ‘ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ’ (੧੪੭)। ੫੧੧
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ