[ਸੰ:। ਦੇਖੋ, ‘ਥਾਵ’] ੧. ਥਾਉਂ ਤੋਂ। ਯਥਾ- ‘ਕਿਦੂ ਥਾਵਹੁ ਹਮ ਆਏ’ (੧੫੬), (ਨਹੀਂ ਮਲੂਮ) ਅਸੀਂ ਕਿਸ ਜਗ੍ਹਾ ਤੋਂ ਆਏ ਹਾਂ। ੨. [ਅ:] ਪਰ ਮੁਹਾਵਰੇ ਵਿੱਚ ‘ਨਾਲੋਂ’ ਅਰਥ ਵੀ ਦੇਂਦਾ ਹੈ। ਯਥਾ- ‘ਅੰਮ ਅਬੇ ਥਾਵਹੁ ਮਿਠੜਾ’ (੭੩), ਮਾਂ ਬਾਪ ਨਾਲੋਂ ਪਿਆਰਾ। ੩. [ਅ:] ਪਾਸੋਂ, ਕੋਲੋਂ। ਯਥਾ- ‘ਪਾਰਖੀਆ ਥਾਵਹੁ ਲਇਉ ਪਰਖਾਇ’ (੧੨੪੯)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ