ç ਗੁਰਮੁਖੀ ਵਰਣਮਾਲਾ ਦਾ ਤੇਈਵਾਂ ਅੱਖਰ ਤੇ ਵੀਹਵਾਂ ਵ੍ਯੰਜਨ ਹੈ ਤੇ ਤਵਰਗ ਦਾ ਤੀਸਰਾ ਅੱਖਰ ਹੈ। ‘ਦਦਾ’ ਸੰਸਕ੍ਰਿਤ ਵਿੱਚ ਪਦਾਂ ਦੇ ਅਖ਼ੀਰ ‘ਦੇਣੇ’ ਅਰਥ ਵਿੱਚ ਆਉਂਦਾ ਹੈ। ਗੁਰਬਾਣੀ ਵਿੱਚ ਵੀ ਐਸੇ ਪਦ ਆਏ ਹਨ, ਜੈਸੇ ਕੰਦ। ਫ਼ਾਰਸੀ ਦੇ ‘ਕ’ ਯਾ ‘ਗ਼’ ਦੀ ਥਾਂ ‘ਦਦਾ’ ਵਰਤਿਆ ਗਿਆ ਹੈ, ਜਿਹਾ ਕੁ ਗ਼ਾਲੀਚਾ ਯਾ ਕ਼ਾਲੀਚਾ ਫ਼ਾਰਸੀ ਹੈ। ਗੁਰਬਾਣੀ ਤੇ ਪੁ: ਪੰਜਾਬੀ ਦੀ ਬੋਲਚਾਲ ਵਿੱਚ ਦੁਲੀਚਾ ਆਇਆ ਹੈ। ਅਰਬੀ ਦਾ (ਦ਼ੁਆਦ) ਵੀ ‘ਦਦੇ’ ਨਾਲ ਪੰਜਾਬੀ ਵਿੱਚ ਬਦਲਦਾ ਹੈ, ਜਿਹਾ ਕੁ ਹ਼ਾਦ਼ਰ= ਹਾਦਰ। ਹ਼ਦ਼ੂਰ=ਹਦੂਰ। ਕਾਦ਼ੀ=ਕਾਦੀ। ਫਦ਼ੀਹਤ=ਫਦੀਹਤ। ਫ਼ਾਰਸੀ ਦੀ ‘ਜ਼ੋਇ’ ਵੀ ‘ਦਦੇ’ ਨਾਲ ਪੰਜਾਬੀ ਵਿੱਚ ਬਦਲਦੀ ਹੈ ਜਿਹਾਕੁ ਨਜ਼ਰ, ਨਦਰ। ਸੰਸਕ੍ਰਿਤ ਦਾ ‘ਜ’ ਬੀ ਪੰਜਾਬੀ ਵਿੱਚ ‘ਦ’ ਨਾਲ ਬਦਲਦਾ ਹੈ, ਜਿਹਾ ਕੁ ਅੰਗਜ= ਅੰਗਦ। ਯਥਾ- ‘ਅੰਗਦਿ ਅਨੰਤ ਮੂਰਤਿ ਨਿਜ ਧਾਰੀ’ (੧੪੦੫)। ਸੰਸਕ੍ਰਿਤ ‘ਧ’ ਦੀ ਥਾਂ ਵੀ ‘ਦ’ ਪੰਜਾਬੀ ਵਿੱਚ ਬਦਲਦਾ ਹੈ, ਜੈਸੇ ਕ੍ਰਿਪਾਨਿਧ ਦਾ ਕਿਰਪਾਨਦ। ਦੇਖੋ, ‘ਕਿਰਪਾਨਦ’ ਪੰਜਾਬੀ ਵਿੱਚ ਵੀ ‘ਦ’, ‘ਧ’ ਬਦਲਦੇ ਹਨ, ਜਿਹਾ ਕੁ ਧੋਖੇ=ਦੋਖੇ। ਯਥਾ- ‘ਦੁਨੀਆ ਕੇ ਦੋਖੇ ਮੁਆ’ (੧੩੭੩)। ਸੰਸਕ੍ਰਿਤ ਦੇ ‘ਦ’ ਤੇ ‘ਰੀ’ ਜੁੜਵੇਂ ਪਦਾਂ ਨਾਲ ਅਰੰਭ ਹੋਣ ਵਾਲੇ ਪਦ ਪੰਜਾਬੀ ਬੋਲਚਾਲ ਵਿੱਚ ਅਕਸਰ ‘ਰੀ’ ਨੂੰ ਛੱਡ ਦੇਂਦੇ ਹਨ। ਜਿਹਾ ਕੁ ਦ੍ਰਿਢ-ਦਿੜ। ਯਥਾ- ‘ਦਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਹ੍ਹਰੇ’ (੩੮੨)। ਦ੍ਰਿਸ੍ਟਿ-ਦਿਸ਼ਟ। ਦੇਖੋ, ‘ਦਿਸਟਿ’ ਫ਼ਾਰਸੀ ‘ਦ’ ਜੋ ਵਰਤਮਾਨ ਕਾਲਕ ਕ੍ਰਿਯਾ ‘ਤੇ ਲਾਂਦੇ ਹਨ, ਗੁਰੂ ਜੀ ਨੇ ਵੀ ਵਰਤਿਆ ਹੈ। ਦੇਖੋ, ਹੇਠਾਂ । [ਕ੍ਰਿ:। ਫ਼ਾਰਸੀ, ‘ਦ’ ਵਰਤਮਾਨ ਕਾਲ ਲਈ ਅੰਤ ਆਂਦਾ ਹੈ, ਜੈਸੇ-ਬੀਨਦ=ਦੇਖਦਾ ਹੈ] ਹੈ। ਯਥਾ- ‘ਜਾਂਨਦ’ (੧੨੦੪), ਜਾਣਦਾ ਹੈ। ਤਥਾ-’ਫਲਾਂਨਦ’ (੧੨੦੪), ਫਲਦਾ ਹੈ। ç
ਦ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ