[ਸੰ:। ਸੰਸਕ੍ਰਿਤ, ਦਿਨ] ਉਹ ਵੇਲਾ ਜਦੋਂ ਸੂਰਜ ਆਪਣਾ ਪ੍ਰਕਾਸ਼ ਦੇ ਰਿਹਾ ਹੋਵੇ, ਰਾਤ ਦੇ ਉਲਟ। ਯਥਾ- ‘ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ’ (੬੯੨), ਤਥਾ- ‘ਰੈਨਿ ਗਈ ਮਤ ਦਿਨੁ ਭੀ ਜਾਇ’ (੭੯੨), ਜੁਆਨੀ ਤਾਂ ਚਲੀ ਗਈ (ਹੁਣ) ਮਤਾਂ ਬੁਢੇਪਾ ਭੀ ਜਾਂਦਾ ਰਹੇ। ਰਾਤ ਕਾਲੀ ਹੁੰਦੀ ਹੈ। ਜੁਆਨੀ ਵਿੱਚ ਵਾਲ ਕਾਲੇ ਹੁੰਦੇ ਹਨ, ਬੁਢੇਪੇ ਵਿੱਚ ਵਾਲ ਚਿੱਟੇ ਹੁੰਦੇ ਹਨ। ਦਿਨ ਚਿੱਟਾ ਹੁੰਦਾ ਹੈ, ਇਸ ਕਰਕੇ ਦਿਨ ਤੋਂ ਮੁਰਾਦ ਬੁਢੇਪਾ ਹੈ। ਦੇਖੋ, ‘ਦਿਨ ਆਗਰੁ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ