[ਸੰ:। ਅਰਬੀ] ੧. ਧਰਮ, ਪਰਮਾਰਥ, ਦੁਨੀਆ ਦੇ ਉਲਟ ਉੱਚੇ ਭਾਵਾਂ ਦਾ ਜੀਵਨ। ਯਥਾ: ‘ਜੁ ਲਰੈ ਦੀਨ ਕੇ ਹੇਤ’ (੧੧੦੫), ਤਥਾ-’ਦੀਨ ਦੁਨੀਆ ਤੇਰੀ ਟੇਕ’ (੧੧੪੭), ਭਾਵ ਪਰਲੋਕ ਅਤੇ ਲੋਕ ਵਿੱਚ। ੨. [ਸੰਸਕ੍ਰਿਤ] ਗਰੀਬ। ਯਥਾ- ‘ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ’ (੧੧੯੧), ਅਸੀਂ ਜੋ ਗਰੀਬਾਂ ਦੇ ਗਰੀਬ ਹਾਂ (ਸਾਡੇ ਉੱਤੇ) ਦਇਆਲ ਭਏ ਹਨ, ਜਿਕੁਰ ਕ੍ਰਿਸ਼ਨ ਬਿਦਰ ਦੇ ਘਰ ਆਇਆ ਸੀ। ੩. [ਕ੍ਰਿ:। ਹਿੰਦੀ, ਦੇਣਾ ਤੋਂ] ਦਿੱਤੀ। ਯਥਾ- ‘ਦੀਨ ਗਰੀਬੀ ਆਪੁਨੀ’ (੧੩੬੭)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ