[ਸੰ:। ਸੰਸਕ੍ਰਿਤ, ਦ੍ਵਾਰ] ੧. ਦਰਵਾਜ਼ੇ, ਬੂਹੇ। ਯਥਾ- ‘ਸੇ ਪਰਗਟ ਹਰਿ ਦੁਆਰੇ’। ੨. [ਸੰਸਕ੍ਰਿਤ, ਦ੍ਵਾਰਕਾ] ਦੁਆਰਕਾ ਪੁਰੀ। ਇਕ ਪ੍ਰਾਚੀਨ ਸ਼ਹਿਰ ਗੁਜਰਾਤ ਦੇਸ਼ ਦੇ ਪਛੋਂ ਨੂੰ ਜੋ ਯਾਦਵਾਂ ਦੀ ਰਾਜਧਾਨੀ ਸੀ-ਸ੍ਰੀ ਕ੍ਰਿਸ਼ਨ ਜੀ ਏਥੇ ਰਹੇ, ਹਿੰਦੂ ਤੀਰਥ ਹੈ। ਯਥਾ- ‘ਕਾਸੀ ਕਾਂਤੀ ਪੁਰੀ ਦੁਆਰਾ’ (੧੦੨੨)। ੩. [ਸੰਸਕ੍ਰਿਤ, ਦ੍ਵਾਰ=ਗੋਲਕ] ਸਿਰ ਦੀ ਚੋਟੀ ਦੇ ਅੰਦਰਲਾ ਥਾਉਂ ਜਿਥੇ ਸੁਰਤ ਦਾ ਟਿਕਾਉ ਹੁੰਦਾ ਹੈ। ਯੋਗੀ ਜਿੱਥੇ ਆਖਦੇ ਹਨ ਕਿ ਪ੍ਰਾਣ ਲੈ ਜਾਂਦੇ ਹਨ। ਵੈਦਕ ਲੋਗ ਦੱਸਦੇ ਹਨ ਕਿ ਇਥੇ ਇਕ ਤ੍ਰਿਕੋਣ ਜਗ੍ਹਾ ਹੈ, ਜਿਸ ਵਿੱਚ ਮਾਸ, ਮਿਝ, ਲਹੂ, ਨਾੜੀ, ਸ੍ਨਾਯੂ ਕੁਛ ਵੀ ਨਹੀਂ ਹੈ। ਅਸਲ ਵਿੱਚ ਸੁਰਤ ਜਦੋਂ ਸਿਮਰਨ ਨਾਲ ਸਫ਼ਾ ਹੋ ਜਾਂਦੀ ਹੈ, ਤਾਂ ਅੰਦਰ ਤਬੀਅਤ ਵਿੱਚ ਇਕ ਮਨ ਦੇ ਉੱਚੇ ਹੋਣ ਤੇ ਰਹਿਣ ਦੀ ਉਚ੍ਯਾਈ ਪ੍ਰਾਪਤ ਹੁੰਦੀ ਹੈ; ਉਹ ਕਈ ਹਾਲਤਾਂ ਵਿੱਚ ਮਸਤਕ ਵੀ ਪ੍ਰਤੀਤੀ ਦੇਂਦੀ ਹੈ। ਯਥਾ- ‘ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ’ (੯੭੪)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ