[ਸੰ:। ਸੰਸਕ੍ਰਿਤ, ਦ੍ਵਿ+ਵਿਧ੍ਯ] ੧. ਦੋ ਗੱਲਾਂ, ਤਰਕੀਬਾਂ ਯਾ ਡੌਲਾਂ ਵਿੱਚ ਹੋਣਾ, ਦੋਹਾਂ ਵਿੱਚੋਂ ਕਿਸੇ ਇਕ ‘ਤੇ ਮਨ ਦਾ ਨਾ ਟਿਕਣਾ, ਇਸ ਅਸਮੰਜਸੁ ਨੂੰ ਦੁਬਿਧਾ ਕਹਿੰਦੇ ਹਨ। ੨. ਕਦੇ ਸਾਈਂ ਵਲੇ ਕਦੇ ਮਾਇਆ ਵਲੇ, ਮਨ ਦੇ ਏਹ ਦੋਵੇਂ ਝੁਕਾਉ ਤੇ ਵਰਤਾਰੇ ਦੁਬਿਧਾ ਹਨ। ਜਦੋਂ ਕਿ ਇਕ ਗੱਲ ਨਿਸ਼ਚਿਤ ਕਰਕੇ ਉਸਦੇ ਮਗਰ ਲਗ ਪਵੇ ਤਾਂ ਦੁਬਿਧਾ* ਨਹੀਂ। ਯਥਾ: ‘ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ’ (੬੩੪)। *ਪੰਜਾਬੀ ਬੋਲਚਾਲ ਵਿੱਚ ਦੁਬਿਧਾ ਝਗੜੇ, ਲੜਾਈ ਨੂੰ ਵੀ ਕਹਿੰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ