[ਸੰ:। ਸੰਸਕ੍ਰਿਤ, ਦੁਰਗਾ] ਦੇਵੀ, ਸ਼ੇਰ ਤੇ ਚੜ੍ਹਨ ਤੇ ਰਾਕਸ਼ਾਂ ਨਾਲ ਲੜਨ ਵਾਲੀ ਦੇਵੀ* । ਯਥਾ- ‘ਦੁਰਗਾ ਕੋਟਿ ਜਾਕੈ ਮਰਦਨੁ ਕਰੈ’ (੧੧੬੨)। *ਮਾਰਕੰਡੇ ਪੁਰਾਣ ਵਿੱਚ ਚੰਡੀ ਦੇਵੀ ਦੇ ਹੱਥੋਂ, ਸੁੰਭ ਨਸੁੰਭ ਦੇ ਮਾਰੇ ਜਾਣ ਦੀ ਕਥਾ ਹੈ-ਕਦੇ ਇਸ ਨੂੰ ਦੁਰਗਾ ਕਹਿੰਦੇ ਹਨ, ਕਦੇ ਰੁਦ੍ਰ ਦੀ ਭੈਣ ਅੰਬਕਾਂ ਨੂੰ ਦੁਰਗਾ ਕਹਿੰਦੇ ਹਨ, ਕਦੇ ਮੈਹਖਾਸੁਰ ਨੂੰ ਮਾਰਨ ਵਾਲੀ ਦੇਵੀ ਨੂੰ ਜੋ ਸਾਰੇ ਦੇਵਤਿਆਂ ਦੇ ਤੇਜ ਤੋਂ ਉਤਪਤ ਹੋਈ। ਉਹ ਦੇਵੀ ਜੋ ਦਕਸ਼ ਦੀ ਧੀ ਸੀ ਤੇ ਸ਼ਿਵ ਦੀ ਇਸਤ੍ਰੀ ਬਣੀ। ਇਸ ਪ੍ਰਕਾਰ ਅਨੇਕ ਕਥਾਵਾਂ ਦੇਵੀ ਦੀ ਉਤਪਤੀ ਦੀਆਂ ਹਨ। ਐਸਾ ਜਾਪਦਾ ਹੈ ਕਿ ‘ਸਾਕਾ’ ਆਦਿ ਵਿਦੇਸ਼ੀ ਕੌਮਾਂ ਨਾਲ ਲੜਨ ਵਾਲੀ ਕਿਸੇ ਬੀਰ ਹਿੰਦੀ ਇਸਤ੍ਰੀ ਬਾਬਤ ਏਹ ਰਵਾਯਤਾਂ ਤੇ ਕਹਾਣੀਆਂ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ