[ਗੁ:। ਸੰਸਕ੍ਰਿਤ, ਦੇਹਿਨ] ੧. ਸਰੀਰ ਵਾਲਾ, ਜੀਵ ਆਤਮਾ। ਯਥਾ- ‘ਦੇਹੀ ਗੁਪਤ ਬਿਦੇਹੀ ਦੀਸੈ’ (੯੦੦), ਦੇਹ ਵਾਲਾ ਭਾਵ ਜੀਵ ਆਤਮਾ ਗੁਪਤ ਹੈ ਤੇ ਜੋ (ਬਿਦੇਹੀ) ਦੇਹ ਵਾਲਾ (ਯਾ ਦੇਹ ਦਾ ਮਾਲਕ) ਨਹੀਂ (ਭਾਵ ਦੇਹ ਜੜ੍ਹ ਹਿੱਸਾ) ਸੋ ਦਿਸਦਾ ਹੈ। ਦੇਖੋ, ‘ਸਮਾਗਾ’ ੨. ਕਈ ਸਿਆਣੇ ਐਉਂ ਵੀ ਅਨਵ੍ਯ ਕਰਦੇ ਹਨ, ਦੇਹੀ ਦੀਸੈ ਤੇ ਬਿਦੇਹੀ ਗੁਪਤ। ਦੇਹੀ ਦਾ ਅਰਥ ਸਰੀਰ ਕਰਦੇ ਹਨ ਕਿ ਸਰੀਰ ਦਿਸਦਾ ਹੈ ਤੇ ਸਰੀਰ ਰਹਿਤ ਜੋ ਆਤਮਾ ਹੈ ਸੋ ਗੁਪਤ ਹੈ। ੩. [ਸੰ:। ਪੰਜਾਬੀ ਵਿੱਚ ਦੇਹ ਨੂੰ ਵੀ ਸ੍ਵਾਰਥ ਪ੍ਰਤੇ ਲਗ ਕੇ ਅਰਥ ਨਹੀਂ ਬਦਲਦਾ] ਸਰੀਰ, ਪਿੰਡਾ। ਯਥਾ- ‘ਇਸ ਦੇਹੀ ਕਉ ਸਿਮਰਹਿ ਦੇਵ’ (੧੧੫੯)। ੪. [ਕ੍ਰਿ:। ਪੰਜਾਬੀ, ਦੇਣਾ] ਦੇਵੇ। ਯਥਾ- ‘ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ’ (੬੬੦)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ