[email protected]

é ਗੁਰਮੁਖੀ ਵਰਣਮਾਲਾ ਦਾ ਪੰਝੀਵਾਂ ਅੱਖਰ ਤੇ ਬਾਈਵਾਂ ਵ੍ਯੰਜਨ, ਤਵਰਗ ਦਾ ਪੰਜਵਾਂ ਅੱਖਰ ਤੇ ਅਨੁਸ੍ਵਰ ਹੈ। ‘ਨਾ’ ਅੱਖਰ ਨਿਖੇਧੀ ਵਾਚਕ ਅਵ੍ਯਯ ਹੈ, ਇਕੱਲਾ ਯਾ ਪਦਾਂ ਨਾਲ ਲਗ ਕੇ ‘ਨਹੀਂ’ ਦੇ ਅਰਥ ਦੇਂਦਾ ਹੈ। ਯਥਾ- ‘ਨ ਦਨੋਤਿ’। ‘ਨਾ’ ਤੇ ‘ਨਹੀਂ’ ਇਸ ਦੇ ਰੂਪ ਹਨ। ‘ਅਣ’ ਵੀ ਇਸੇ ਦਾ ਰੂਪ ਹੈ। ਯਥਾ- ‘ਅਣ ਮੰਗਿਆ ਦਾਨੁ ਦੇਵਣਾ’ (੭੩), ਸੰਸਕ੍ਰਿਤ ‘ਨਿਰ’, ਗੁਰਬਾਣੀ ਵਿੱਚ ‘ਨਿਰ’ ਤੇ ‘ਨਿਹ’ ਦੋਹਾਂ ਰੂਪਾਂ ਵਿੱਚ ਆਇਆ ਹੈ। ਦੇਖੋ, ‘ਨਿਰਗੁਣ’, ‘ਨਿਹਕਰਮ’, ‘ਨਿਹਕੰਟਕ’। ‘ਨਾ’ ਯਾ ‘ਣਾ’, ਪੰਜਾਬੀ ਵਿੱਚ ਧਾਤੂ ਯਾ ਮਸਦਰਾਂ ਦੇ ਅਖ਼ੀਰ ਆਉਂਦਾ ਹੈ, ਜੈਸੇ ਖਾਣਾ, ਮਾਰਨਾ। ਗ਼ਾਲਬਨ ਸੰਸਕ੍ਰਿਤ ਦੇ ‘ਨਾ’ ਨੇ ਹੀ ਇਹ ਰੂਪ ਵਟਾਇਆ ਹੈ। ਇਹੋ ਅੰਤਲਾ ‘ਨਨਾ’ ਪੰਜਾਬੀ ਵਿੱਚ ਪਹਿਲੇ ਅੱਖਰ ‘ਤੂੰ’ ਟਿੱਪੀ ਦੇ ਅਖ਼ੀਰ ਆਪ ਆ ਕੇ ਵਰਤਮਾਨ ਕਾਲ ਬਹੁ-ਵਚਨ ਦੀ ਕ੍ਰਿਯਾ ਬਣਾ ਦੇਂਦਾ ਰਿਹਾ ਹੈ, ਜੈਸੇ ਜਾਗੰਨਿ। ਯਥਾ- ‘ਨਾਨਕ ਸੇ ਜਾਗੰਨ੍ਹ੍ਹਿ’ (੧੪੨੫)। [ਅ:। ਸੰਸਕ੍ਰਿਤ] ਨਹੀਂ, ਨਾ। ਯਥਾ- ‘ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ’ (੫੨੬), ਦੇਖੋ, ‘ਦਨੋਤਿ’, ‘ਨ ਉਪਕਰੇ’ é

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found