[ਸੰ:। ਸੰਸਕ੍ਰਿਤ, ਨ੍ਹ੍ਹਿਸਿਂਹ ਯਾ ਨਰ ਸਿਂਹ:। ਪੰਜਾਬੀ, ਨਰ ਸਿੰਘ] ੧. ਮਨੁੱਖਾਂ ਵਿੱਚ ਸ਼ੇਰ, ਮਹਾਂਬਲੀ, ਮਹਾਂ ਯੋਧਾ, ਸਮਰੱਥ। ੨. ਮਨੁੱਖ ਅਰ ਸ਼ੇਰ ਦੇ ਸ੍ਵਰੂਪ ਵਾਲਾ ਜੋ ਪ੍ਰਹਿਲਾਦ ਭਗਤ ਦੀ ਰਛਿਆ ਵੇਲੇ ਤੇ ਹਰਿਨਕਸ਼ਯਪ ਦੇ ਮਰਨ ਵੇਲੇ ਉਸਨੂੰ ਨਜ਼ਰੀਂ ਆਇਆ। ਇਹ ਕਥਾ ਸਤਜੁਗ ਦੇ ਸਮੇਂ ਦੀ ਦੱਸਦੇ ਹਨ, ਮੁਲਤਾਨ ਵਿੱਚ ਇਸਦਾ ਅਸਥਾਨ ਵੀ ਅਜੇ ਤੱਕ ਦੱਸੀਦਾ ਹੈ। ਪ੍ਰਹਿਲਾਦ ਰੱਬ ਦਾ ਭਗਤ ਸੀ। ਉਸ ਦਾ ਪਿਤਾ ਨਾਸਤਕ ਸੀ, ਜਦ ਪੁਤ੍ਰ ਨੇ ਸਾਰੇ ਲੋਕ ਭਗਤੀ ਵੱਲ ਲਾ ਲਏ ਤਾਂ ਪਿਤਾ ਖੜਗ ਲੈ ਕੇ ਪੁਤ੍ਰ ਦੇ ਮਗਰ ਪਿਆ ਤੇ ਕਿਹਾ, ਦੱਸ ਤੇਰਾ ਰੱਬ ਕਿੱਥੇ ਹੈ? ਉਸ ਕਿਹਾ ਸਾਰੇ ਥਾਂ। ਦੈਂਤ ਨੇ ਕਿਹਾ, ਇਸ ਥੰਮੇ ਵਿੱਚ ਵੀ? ਤਾਂ ਪ੍ਰਹਿਲਾਦ ਕਿਹਾ, ਹਾਂ। ਉਸ ਵੇਲੇ ਥੰਮੇ ਤੋਂ ਜੋ ਸੂਰਤ ਨਿਕਲਦੀ ਤੇ ਹਕਿਨਕਸ਼ਯਪ ਨੂੰ ਜਾਨੋਂ ਮਾਰਦੀ ਦਿੱਸੀ ਉਹ ਕੁਛ ਮਨੁੱਖ ਕੁਛ ਸ਼ੇਰ ਨਾਲ ਮਿਲਦੀ ਜੁਲਦੀ ਸੀ, ਇਸਦਾ ਨਾਮ ਨਰਸਿੰਘ ਪਿਆ। ਯਥਾ: ‘ਨਰ ਸਿੰਘ ਰੂਪ ਹੋਇ ਦੇਹ ਧਰਿਉ’ ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ