[ਸੰ:। ਦੇਖੋ, ‘ਨਾਇ ੧.’] ੧. ਇਸ਼ਨਾਨ ਕਰਨ ਤੇ। ਯਥਾ- ‘ਜੂਠਿ ਨ ਅੰਨੀ ਜੂਠਿ ਨ ਨਾਈ’ (੧੨੪੦), ਅੰਨ (ਦਾਨ ਕਰਨ ਤੇ) ਜੂਠ ਨਹੀਂ ਜਾਂਦੀ, ਇਸ਼ਨਾਨ ਕਰਨ ਤੇ ਜੂਠ ਨਹੀਂ ਜਾਂਦੀ। ੨. [ਦੇਖੋ, ‘ਨਾਇ ੨.’] ਨਾਮ, ਪਰਮੇਸ਼ਰ ਦਾ ਨਾਮ। ਯਥਾ- ‘ਕੀਰਤਿ ਸੂਰਤਿ ਮੁਕਤਿ ਇਕ ਨਾਈ’ (੨੨੧)। ੩. [ਫ਼ਾਰਸੀ, ਨਾਈਦਨ। ਵਡਿਆਈ ਕਰਨੀ] ਵਡਿਆਈ। ਯਥਾ- ‘ਪਾਕੀ ਨਾਈ ਪਾਕ ਥਾਇ’ (੫੩)। ਦੇਖੋ, ‘ਪਾਕੀ’ ੪. [ਸੰ:। ਸੰਸਕ੍ਰਿਤ, ਨਾਪਿਤ:। ਪ੍ਰਾਕ੍ਰਿਤ, ਣ੍ਹਾਵਿਆ। ਗੁਜਰਾਤੀ, ਨਾਵੀ। ਪੰਜਾਬੀ, ਨਾਈ। ਅਰਬੀ, ਨਾਈ*] ਉਹ ਆਦਮੀ ਜੋ ਲੋਕਾਂ ਦੇ ਸਿਰ ਮੁੰਨ ਕੇ ਯਾ ਮਰਨੇ ਪਰਨੇ ‘ਤੇ ਬਿਰਾਦਰੀ ਨੂੰ ਸੱਦੇ ਦੇ ਕੇ ਯਾ ਲੋਕਾਂ ਨੂੰ ਸੁਨੇਹੇ ਪੁਚਾ ਕੇ ਉਪਜੀਵਕਾ ਕਰੇ। ਯਥਾ- ‘ਸੈਨੁ ਨਾਈ ਬੁਤਕਾਰੀਆ’ (੪੮੭)। ੫. [ਕ੍ਰਿ:। ਸੰਸਕ੍ਰਿਤ, ਨਿਮ੍ਨ। ਪੰਜਾਬੀ, ਨਿਉਣਾ, ਪ੍ਰੇਰਣਾਰਥਿਕ, ਨਿਵਾਉਣਾ] ਨਿਵਾ ਕੇ। ਯਥਾ- ‘ਤੁਰਕ ਮੂਏ ਸਿਰੁ ਨਾਈ’ (੬੫੪)। ੬. [ਅ:] ਨਾਲੋਂ। ਦੇਖੋ, ‘ਪਾਕੀ ਨਾਈ ੨.’ *ਸੰਸਕ੍ਰਿਤ ‘ਨਾਪਿਤ’ ਤੋਂ ਜੋ ‘ਣ੍ਹਾਵਿਆ’ ਆਦ ਰੂਪ ਵਟਾਂਦਾ ਨਾਈ ਪਦ ਪੰਜਾਬੀ ਵਿੱਚ ਬਣਿਆ ਹੈ ਉਸ ਦਾ ਅਰਥ ਹੈ ਸਿਰ ਮੁੰਨਣ ਵਾਲਾ। ਜੋ ਅਰਬੀ ਪਦ ਨਾੲ੍ਹੀ ਤੋਂ ਨਾਈ ਬਣਿਆ ਹੈ, ਉਸ ਦਾ ਅਰਥ ਹੈ ਸੱਦਾ ਦੇਣ ਵਾਲਾ। ਪੰਜਾਬ ਦਾ ਨਾਈ ਦੋਵੇਂ ਕੰਮ ਕਰਦਾ ਹੈ । ਸੈਣ ਦੇ ਨਾਲ ਬੁਤਕਾਰੀਆ ਲਿਖਿਆ ਹੈ, ਇਸ ਤੋਂ ਖ਼ਿਆਲ ਹੁੰਦਾ ਹੈ ਕਿ ਉਹ ਸ਼ਾਯਦ ਕੇਵਲ ਸੁਨੇਹੇ ਦੇਣ ਵਾਲਾ ਨਾਈ ਸੀ।
ਨਾਈ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ