[email protected]

[ਸੰ:। ਸੰਸਕ੍ਰਿਤ, ਨਾਦ=ਸੁਖਮਨਾ ਨਾੜੀ। ਸਤ੍ਹ੍ਹਤ੍ਵ=ਸ੍ਵਾਸ, ਪ੍ਰਾਣ*] ੧. ਸੁਖਮਨਾ ਨਾੜੀ (ਵਿਖੇ) ਪ੍ਰਾਣ। ਯਥਾ- ‘ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾਦਤੁ ਕੀਆ’ (੧੧੦੬), ਅਨਵ੍ਯ ਕਰਕੇ ਇਉਂ ਹੈ-ਸੂਰ ਸਤ ਖੋੜਸਾ ਦਤੁ** ਕੀਆ ਨਾਦ ਸਤਿ ਪੂਰਿਆ, ਚੰਦ ਸਤ ਭੇਦਿਆ। ਖੋੜਸਾ ਸ਼ਬਦ ਪਹਿਲੇ ਥਾਂ ਆਉਣ ਕਰਕੇ ਤਿੰਨ ਥਾਂ ਵਰਤਿਆ ਜਾਂਦਾ ਹੈ, ਅਰਥ ਇਹ ਹੈ ਕਿ ਸੋਲ੍ਹਾਂ ਵਾਰ ਮੰਤ੍ਰ ਉਚਾਰ ਕੇ ਸੁਰ ਸੁਰ (ਇੜਾ) ਦੁਆਰਾ ਪ੍ਰਾਣਾਂ ਨੂੰ ਚੜ੍ਹਾਇਆ*** । (ਨਾਦ) ਸੁਖਮਨਾ ਵਿੱਚ ਪ੍ਰਾਣਾਂ ਨੂੰ ਸੋਲ੍ਹਾਂ ਵਾਰ ਮੰਤ੍ਰ ਉਚਾਰ ਕੇ ਪੂਰਨ ਕੀਤਾ (ਟਿਕਾਇਆ), ਤੇ (ਚੰਦ) ਪਿੰਗਲਾ ਦੁਆਰਾ ਸੋਲ੍ਹਾਂ ਵਾਰ ਮੰਤ੍ਰ ਨੂੰ ਉਚਾਰ ਕੇ ਉਤਾਰਿਆ**** । ੨. ਕਈ ਗਿਆਨੀ ਇਸ ਅਰਥ ਨੂੰ ਹੋਰ ਤਰ੍ਹਾਂ ਵੀ ਕਰਦੇ ਹਨ, (ਚੰਦ) ਸਤੋਗੁਣ ਨੂੰ ਤਿਆਗਿਆ (ਨਾਦ) ਰਜੋਗੁਣ ਨੂੰ (ਖੋੜਸਾ) ਬਹੁ ਪ੍ਰਕਾਰ ਕਰਕੇ ਸੁਕਾ ਦਿੱਤਾ। ਸਤ ਦਾ ਅਰਥ ਗੁਣ ਕਰਦੇ ਹਨ। *ਸਤਤ੍ਵ ਦਾ ਅਰਥ ਵਿਲਸਨ ਕੋਸ਼ ਵਿੱਚ ਸ੍ਵਾਸ ਕੀਤਾ ਹੈ ਅਰ ਪਦਮ ਚੰਦ੍ਰ ਵਿੱਚ ਸਤ ਦਾ ਅਰਥ ਪ੍ਰਾਣ ਕੀਤਾ ਹੈ%**ਲੈਣਾ, ਗ੍ਰਹਿਣ ਕਰਨਾ। ਅਙ+ਦਾ+ਕਤ੍ਹ੍ਹ।%***ਆਦਤੁ ਦਾ ਅਰਥ ਹੈ ਗ੍ਰਹਿਣ ਕਰਨਾ। ਇਸ ਕਰਕੇ ਪ੍ਰਾਣਾਂ ਦਾ ਚੜ੍ਹਾਉਣਾ ਮਤਲਬ ਹੈ।%****ਭੇਦਿਆ ਦਾ ਅਰਥ ਹੈ ਚੀਰਿਆ, ਅਰ ਚਕਿਤਸਾ ਵਿੱਚ ਮਲ ਨੂੰ ਬਾਹਰ ਕਢਣਾ ਇਸ ਦਾ ਸਪੱਸ਼ਟ ਅਰਥ ਹੈ, ਇਸ ਕਰਕੇ ਭੇਦਿਆ ਦਾ ਅਰਥ ਹੈ ਪ੍ਰਾਣਾਂ ਨੂੰ ਉਤਾਰਿਆ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found