[ਕ੍ਰਿ:। ਸੰਸਕ੍ਰਿਤ, ਨਾਮਨ, ਮਾ=ਅਭਯਾਸ ਤੋਂ। ਫ਼ਾਰਸੀ, ਨਾਮ] ੧. ਕਿਸੇ ਵਸਤੂ ਦਾ ਨਾਉਂ, ਸੰਗਯਾ, ਨਾਮ। ਯਥਾ- ‘ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ’ (੬੯੩)। ਦੇਖੋ, ‘ਨਾਮ ਧਰੀਕ’ ੨. ਜਿਸ ਦਾ ਅਭਯਾਸ ਕੀਤਾ ਜਾਵੇ, ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੇ ਨਾਮ ਤੋਂ ਤਾਤਪਰਜ ਉਸਦੇ ਨਾਮ ਦਾ, ਉਸਦੇ ਗੁਣਾਂ ਦਾ, ਧਿਆਨ ਕਰਕੇ ਅਭਯਾਸ ਕਰਨ ਤੋਂ ਹੈ ਜਿਸ ਕਰਕੇ ਅੰਤਹਕਰਣ ਦੀ ਸ਼ੁੱਧੀ ਅਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਹਬਾ ਦੇ ਉਚਾਰਨ ਤੋਂ ਨਾਮੀ ਵਿੱਚ ਅਭੇਦਤਾ ਤੱਕ ਕੇ ਸਾਰੇ ਅਭਯਾਸ ਨੂੰ ਨਾਮ ਕਹਿ ਦੇਂਦੇ ਹਨ। ਯਥਾ- ‘ਨਾਮ ਤਤੁ ਸਭ ਹੀ ਸਿਰਿ ਜਾਪੈ’ (੯੪੩), ਨਾਮ ਹੀ (ਕਲਜੁਗ ਵਿੱਚ ਤਾਰਨ ਲਈ) (ਤਤ) ਸਾਰ ਵਸਤੂ ਰੂਪ ਸਾਰਿਆਂ ਤੋਂ ਸ਼ਿਰੋਮਣੀ ਜਾਣੀਦਾ ਹੈ। ੩. ਗ੍ਯਾਨ ਸਰੂਪ। ਯਥਾ- ‘ਸਤਿਨਾਮੁ’ (੧), (ਸਤਿ) ਤ੍ਰੈ ਕਾਲ ਅਬਾਧ ਸਦਾ ਇਕ ਰਸ ਤੇ (ਨਾਮ) ਗ੍ਯਾਨ ਸਰੂਪ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ