[ਗੁ:। ਸੰਸਕ੍ਰਿਤ, ਨਾਰਂ=ਗਯਾਨ+ਦ=ਦੇਣ ਵਾਲੀ। ਅਥਵਾ ਨਾਰੰ=ਅਗ੍ਯਾਨ+ਦਯੜੀ = ਕੱਟਣਾ] ੧. ਗ੍ਯਾਨ ਦੇਣ ਵਾਲੀ, ਅਗ੍ਯਾਨ ਦੇ ਕੱਟਣ ਵਾਲੀ। ਯਥਾ- ‘ਭਗਤੀ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ’ (੬੫੪), ਸਰੀਰ ਨੂੰ ਬਥੇਰਾ ਪਾਲਿਆ ਪੋਸਿਆ ਪਰ ਗ੍ਯਾਨ ਦੇਣ ਵਾਲੀ ਭਗਤੀ ਹਿਰਦੇ ਵਿੱਚ ਨਾ ਆਈ। ਅਥਵਾ ਸਰੀਰ ਨੂੰ ਤਾਂ ਨਾਰਦ ਮੁਨੀ ਵਾਂਗ ਕੂਚਾ ਕਾਚੀ ਰੱਖੀ (ਉਸ ਵਾਂਙੂ ਭਗਤੀ ਦੀ ਸ਼ਕਲ ਬਣਾਈ ਰੱਖੀ) ਪਰ ਉਹ ਭਗਤੀ ਹਿਰਦੇ ਵਿੱਚ ਨਾ ਗਈ, ਭਿੰਡ ਮਾਤ੍ਰ ਹੀ ਰਹੀ। ਇਹ ਅਨਵ੍ਯ ਹੈ। ੨. ਨਾਰਦ ਮੁਨੀ ਵਰਗੀ ਭਗਤੀ ਜਿਸ ਦਾ ਸਰੂਪ ਨਾਰਦ ਦੇ ‘ਭਗਤੀ ਸੂਤ੍ਰਾਂ’ ਵਿੱਚ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ