[ਸੰ:। ਅਰਬੀ, ਨਾਇਬ। ਅਰਬੀ, ਖ਼ਾਸ ਦਾ ਬਹੁ-ਵਚਨ ਖ਼੍ਵਾਸ] ੧. ਨਾਇਬ ਤੇ ਖਵਾਸ। ਨਾਇਬ ਓਹ ਹੁੰਦੇ ਹਨ ਜੋ ਬਾਦਸ਼ਾਹ ਵੱਲੋਂ ਸ਼ਹਿਰਾਂ ਤੇ ਇਲਾਕਿਆਂ ਪਰ ਹੁਕਮ ਤੋਰਦੇ ਹਨ, ਓਹ ਬਾਦਸ਼ਾਹ ਦੀ ਥਾਂ ਦੂਰ ਅਸਥਾਨਾਂ ਪੁਰ ਕੰਮ ਕਰਦੇ ਹਨ, ਅਰ ਖਵਾਸ ਅਮੀਰਾਂ ਨੂੰ ਸੱਦਦੇ ਹਨ, ਜੋ ਬਾਦਸ਼ਾਹ ਦੇ ਦਰਬਾਰੀ ਹੁੰਦੇ ਹਨ, ਅਰ ਆਮ ਲੋਕਾਂ ਤੋਂ ਵਿਸ਼ੇਸ਼ਤਾ ਰੱਖਦੇ ਹਨ। ਯਥਾ- ‘ਲਸਕਰ ਜੋੜੇ ਨੇਬ ਖਵਾਸਾ’ (੧੭੬)। ੨. ਸੰਪ੍ਰਦਾਈ ਅਰਥ ਨੇਬ ਦਾ ਚੋਬਦਾਰ ਅਰ ਖਵਾਸ ਦਾ ਚੌਰ ਬਰਦਾਰ ਕਹਿੰਦੇ ਹਨ। ਯਥਾ- ‘ਨੇਬ ਖਵਾਸ ਭਲਾ ਦਰਵਾਜਾ’ (੧੦੩੭), ਅੱਖੀਆਂ ਕੰਨ ਏਹ ਚੋਬਦਾਰ ਅਰ ਚੌਰੀ ਬਰਦਾਰ ਹਨ, ਅਰ ਮੂੰਹ ਦਰਵਾਜ਼ਾ ਹੈ। ਅਥਵਾ ਗਯਾਨ ਦਰਵਾਜ਼ਾ ਹੈ ਤੇ ਨੇਬ ਚਤੁਸਯ ਸਾਧਨ, ਅਤੇ ਖਵਾਸ ਕੰਨ ਆਦਿਕ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ