[ਸੰ:। ਸੰਸਕ੍ਰਿਤ, ਨਹ੍ਹ੍ਹ=ਬੰਨ੍ਹਣਾ। ਪੁ: ਪੰਜਾਬੀ, ਨੇਹਣਾ] ੧. ਬੰਨ੍ਹ ਲੈਣਾ। ੨. ਦ੍ਰਿੜ੍ਹਤਾ, ਹਠ, ਧੀਰਜ। ਯਥਾ- ‘ਣਾਣਾ ਰਣਿ ਰੂਤਉ ਨਰ ਨੇਹੀ ਕਰੈ’ (੩੪੧), ਰਣ ਵਿਖੇ ਜੁਟਿਆ ਹੋਇਆ ਹਠ ਹੀ ਕਰੇ। ਦੇਖੋ, ‘ਣਾਣਾ’ ੩. [ਪੰਜਾਬੀ, ਨੇਂਹਣੀ] ਉਹ ਸਿੱਧੀ ਖੜੀ ਲੱਕੜੀ ਜਿਸ ਨਾਲ ਮਧਾਣੀ ਦੀ ਲੱਠ ਰੱਸੀ ਨਾਲ ਬੰਨ੍ਹੀ ਹੈ। ਯਥਾ- ‘ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ’ (੯੬੮)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ