[ਗੁ:। ਪੰਜਾਬੀ, ਨੱਢਾ+ੜਾ] ਛੋਟਾ, ਛੋਟਾ ਬਾਲਕ ਭਾਵ ਸਮਦ੍ਰਿਸ਼ਟਾ। ਯਥਾ- ‘ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ’ (੧੩੭੮), ਜੇ ਮੈਂ ਜਾਣਦੀ ਕਿ ਮੇਰਾ ਪਤੀ ਨਢੜਾ ਹੈ ਤਾਂ ਥੋੜ੍ਹਾ ਮਾਣ ਕਰਦੀ, ਹੰਕਾਰ ਨਾ ਬੰਨ੍ਹ ਲੈਂਦੀ ਕਿ ਮੇਰਾ ਹੈ। ਇਥੇ ਧ੍ਵਨੀ ਵਿੱਚੋਂ ਭਾਵ ਇਉਂ ਨਿਕਲਦਾ ਹੈ ਕਿ ਨੰਢੜਾ ਪਤੀ ਵਹੁਟੀ ਤੇ ਹੋਰ ਕੁੜੀਆਂ ਮੁੰਡਿਆਂ ਨਾਲ ਇਕ ਸਮਾਨ ਖੇਡਦਾ ਫਿਰਦਾ ਹੈ। ਵਹੁਟੀ ਦੀ ਵਿਸ਼ੇਸ਼ਤਾ ਨਹੀਂ ਰੱਖਦਾ। ਪਰ ਜੁਆਨ ਪਤੀ ਵਹੁਟੀ ਨੂੰ ਵਿਸ਼ੇਸ਼ ਜਾਣਦਾ ਹੈ, ਇਸੇ ਪ੍ਰਕਾਰ ਪਰਮੇਸ਼ਰ ਨਿਰਵਿਕਾਰ ਹੋਣ ਕਰਕੇ ਸਭ ਨਾਲ ਸਮਦ੍ਰਿਸ਼ਟਾ ਵਰਤਦਾ ਹੈ, ਕਿਸੇ ਨੂੰ ਵਿਸ਼ੇਸ਼ ਮਾਣ ਨਹੀਂ ਦੇਂਦਾ। ਅਰ ਜੋ ਕੋਈ ਪਕੜ ਪਾ ਲਵੇ ਕਿ ਉਹ ਮੇਰਾ ਹੈ ਤਦ ਮਾਨ ਆ ਜਾਂਦਾ ਹੈ, ਇਹ ਵਿਕਾਰ ਹੋ ਗਿਆ। ਵਿਕਾਰ ਹੋਣੇ ਤੇ ਨਿਰਵਿਕਾਰ ਦਾ ਮੇਲ ਨਹੀਂ ਹੋ ਸਕਦਾ। ਤਾਂ ਤੇ ਮੈਂ ਵੀ ਨਿਮ੍ਰਤਾ ਵਿੱਚ ਰਹਿੰਦੀ, ਜੋ ਨਿਰਵਿਕਾਰ ਨੂੰ ਪ੍ਰਾਪਤ ਹੁੰਦੀ। ਸੰਪ੍ਰਦਾਈ ਇਹ ਅਰਥ ਵੀ ਕਰਦੇ ਹਨ ਕਿ ਜੇ ਮੈਂ ਜਾਣਦੀ ਕਿ ਸਹੁ ਨਢੜਿਆਂ (ਗ਼ਰੀਬਾਂ) ਦਾ ਹੈ, ਤਾਂ ਮੈਂ ਗ਼ਰੀਬ ਬਣ ਜਾਂਦੀ, ਪਰ ਐਉਂ ਵੀ ਜਾਪਦਾ ਹੈ ਕਿ ਨਾਮ ਰਸੀਏ ਨੂੰ ਜਦ ਆਰੰਭ ਵਿੱਚ ਰਸ ਆ ਆ ਕੇ ਮਨ ਵਿੱਚ ਅਹੰ ਦੀ ਉਤਪਤੀ ਨਾਲ ਰਸ ਟੁੱਟ ਜਾਂਦਾ ਹੈ, ਉਸ ਅਵਸਥਾ ਵੱਲ ਇਸ਼ਾਰਾ ਹੈ।
ਨੰਢੜਾ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ