ê ਗੁਰਮੁਖੀ ਵਰਣਮਾਲਾ ਦਾ ਛਬੀਵਾਂ ਅੱਖਰ ਤੇ ਤੇਈਵਾਂ ਵ੍ਯੰਜਨ ਹੈ, ਪਵਰਗ ਦਾ ਪਹਿਲਾ ਅੱਖਰ ਹੈ। ਸੰਸਕ੍ਰਿਤ ਵਿੱਚ ਪਦਾਂ ਦੇ ਅਖ਼ੀਰ ਆ ਕੇ ਰਖ੍ਯਾ, ਪਾਲਨ ਦੇ ਅਰਥ ਦੇਂਦਾ ਹੈ, ਗੋ+ਪ= ਪ੍ਰਿਥਵੀ ਦੇ ਪਾਲਣ ਵਾਲਾ ਯਾ ਗਊ ਪਾਲਣ ਵਾਲਾ। ਇਸੀ ਤਰ੍ਹਾਂ ਦਾ ਗੋਪੀ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਇਸੀ ਤਰ੍ਹਾਂ ਪਦਾਂ ਦੇ ਅੰਤ ਪ=ਪੀਣ ਅਰਥ ਦੇਂਦਾ ਹੈ ਜੈਸੇ ਮਧੁਪ = ਮਧ (ਸ਼ਹਿਦ) + ਪ (ਪੀਣ ਵਾਲਾ) = ਸ਼ਹਿਦ ਪੀਣ ਵਾਲਾ, ਭਾਵ ਸ਼ਹਿਦ ਦੀ ਮਖੀ। ਯਥਾ: ‘ਜੈਸੇ ਮਧੁਪ ਮਖੀਰਾ’ (੪੮੬)। ਠੇਠ ਪੰਜਾਬੀ ਵਿੱਚ ‘ਪਪਾ’ ਕਈ ਵੇਰ ਅੰਤ ਵਿੱਚ ਲੱਗ ਕੇ ਭਾਵ ਵਾਚੀ ਸੰਗਯਾ ਬਣਾਉਂਦਾ ਹੈ, ਜਿਸ ਤਰ੍ਹਾਂ ਸਿਆਨਣਾ ਤੋਂ ਸਿਆਣਪ। ਯਥਾ- ‘ਸਹਸ ਸਿਆਣਪ ਪਵੈ ਨ ਤਾਉ’ (੧੫੧)। ਦੇਖੋ, ਉਪਰਲੀ ਵਿਆਖਿਆ। ê
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ