[ਸੰ:। ਪੰਜਾਬੀ, ਪਖ=ਇਕ ਪਾਸਾ। ਵਜ=ਵੱਜੇ ਜਿਸ ਦਾ]* ਪਖਾਵਜ ਵਜਾਣ ਵਾਲਾ, ਜੋੜੀ ਵਜਾਣ ਵਾਲਾ, ਪਖਾਉਜੀ, ਤਬਲਚੀ। ਯਥਾ- ‘ਵਾਜਾ ਮਤਿ ਪਖਾਵਜੁ ਭਾਉ’ (੩੫੦), ਪ੍ਰੇਮ ਰੂਪੀ ਪਖਾਵਜੀ, ਮਤ ਰੂਪੀ ਵਾਜਾ ਵਜਾਂਦਾ ਹੈ, ਭਾਵ ਪ੍ਰੇਮ ਕਰਕੇ ਮਤਿ ਵਜਦੀ ਹੈ। *ਪਖ ਦਾ ਮੂਲ ਸੰਸਕ੍ਰਿਤ ਪਕਸ਼ (=ਇਕ ਪਾਸਾ) ਹੈ ਤੇ ‘ਵਜ’ ਦਾ ਮੂਲ ਹੈ ਵਾਦ੍ਯ (=ਵਾਜਾ। ‘ਵਤ’ ਵੱਜਣਾ ਧਾਤੂ ਹੈ)। ਢੋਲ ਦੇ ਦੋਇ ਪਾਸੇ ਵਜਦੇ ਹਨ, ਪਖਾਵਜ ਦਾ ਇਕੋ ਪਾਸਾ, ਜੋ ਉਪਰ ਨੂੰ ਰਖੀਦਾ ਹੈ, ਵਜਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ