[ਕ੍ਰਿ: ਵਿ:। ਪ੍ਰਾਕ੍ਰਿਤ, ਪਜ੍ਹ੍ਹਜਤ੍ਚ = ਜੜਿਆ*, ਜਕੜਿਆ। ਪੁ: ਪੰਜਾਬੀ, ਪਜੂਤਾ] ੧. ਪਕੜਿਆ ਹੋਇਆ। ਯਥਾ-ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ’ (੩੫੪), ਅੱਗੋਂ ਫੜਿਆ ਹੁੰਦਾ ਹੈ ਤੇ ਪੈਰੀਂ ਤੁਰਦਾ ਹੈ, ਸੇਵਾ ਨਾ ਕਰਨ ਵਾਲੇ ਨੂੰ (ਐਸੇ) ਫਲ ਲਗਦੇ ਹਨ। ਤਥਾ-’ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ’ (੩੫੯), ਇਸ ਤੁਕ ਵਿੱਚ ਪਜੂਤਾ ਦਾ ਅਰਥ (ਸ਼ਾਹ ਪਾਸ ਪੁਜਿਆ) ਵੀ ਕਰਦੇ ਹਨ। ੨. [ਪ=ਪੈਣੀਆਂ+ਜੂਤਾ=ਜੁਤੀ] ਜੁੱਤੀਆਂ ਪੈਣੀਆਂ। *ਦੇਖੋ, ਪਿਛੇ ‘ਪੂਜ’ ਸ਼ਬਦ ਨਾਲ ਸੰਬੰਧਤ ਟੂਕਾਂ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ