[ਸੰ:। ਸੰਸਕ੍ਰਿਤ, ਪਟ:=ਜ਼ਿਮੀਂ ਦੇ ਕਾਗ਼ਜ਼* । ਪੰਜਾਬੀ, ਵਾਰਾ ਯਾ ਵਾਰੀ=ਵਾਲਾ] ਪਿੰਡਾਂ ਦੀ ਖਤੌਨੀ ਦਾ ਮਾਮਲਾ ਤੇ ਜ਼ਿਮੀਂਆਂ ਦੇ ਵੇਰਵੇ ਦਾ ਲੇਖਾ ਰੱਖਣ ਵਾਲਾ, ਸਰਕਾਰੀ ਮੁਨਸ਼ੀ, ਹਿਸਾਬ ਰੱਖਣ ਵਾਲਾ, ਕਿਉਂਕਿ ਪਿੰਡਾਂ ਦੇ ਪਟਵਾਰੀ, ਲੋਕਾਂ ਨੂੰ ਅਕਸਰ ਦੁੱਖ ਦੇਣ ਲਈ ਪ੍ਰਸਿੱਧ ਹਨ, ਇਸ ਕਰਕੇ ਇਹ ਭਾਵ ਹੇਠਲੀ ਤੁਕ ਵਿੱਚ ਵਰਤਿਆ ਹੈ-ਮੈਨੂੰ ਪਟਵਾਰੀ (ਧਰਮ ਰਾਜ) ਨਿਤ ਦੁੱਖ ਦੇਂਦਾ ਹੈ। ਯਥਾ- ‘ਹਰਿ ਕੇ ਲੋਗਾ ਮੋਕਉ ਨੀਤਿ ਡਸੈ ਪਟਵਾਰੀ’ (੭੯੩)। *ਦੇਖੋ ਪੰਨਾ ਨੰ: ੭੨ ‘ਤੇ ‘ਪਟੇ’ ਦਾ ਪਦ ਨੋਟ ੨.
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ