[email protected]

[ਸੰ:। ਸੰਸਕ੍ਰਿਤ] ੧. ਸ੍ਵਾਮੀ, ਪਤੀ। ਯਥਾ- ‘ਉਮਾਪਤਿ’ (੭੧੦)। ੨. [ਸੰਸਕ੍ਰਿਤ, ਪ੍ਰਤਿਸ਼੍ਹ੍ਹਠਾ। ਪੰਜਾਬੀ, ਪਤਿ]* ਇੱਜ਼ਤ, ਪੈਜ, ਆਬਰੂ। ਯਥਾ-”ਪਤਿ ਕਾ ਧਨੁ ਪੂਰਾ ਹੋਆ’ (੧੧੬੮), (ਜਿਸ ਪਾਸ ਸੇਵਾ ਸਿਮਰਨ ਦਾ) ਪੂਰਾ ਧਨ ਹੈ, ਉਹੀ ਪਤਿ ਕਾ, ਅਰਥਾਤ ਇੱਜ਼ਤ ਵਾਲਾ ਹੋਇਆ ਹੈ। ਤਥਾ-’ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ’ (੧੨੮੭), ਸਿਰ ਤੋਂ ਪੈਰਾਂ ਤੱਕ, ਭਾਵ ਸਾਰੇ ਬੇਪਤੀ ਹੋਈ। ਤਥਾ-’ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ’ (੧੩੮)। ਦੇਖੋ, ‘ਪਤਿ ਝੋਲੀ’ *ਪਤਿ ਪਦ ਸੰਸਕ੍ਰਿਤ ਦੇ ਪ੍ਰਤਿਸ਼੍ਹ੍ਹਠਾ ਪਦ ਤੋਂ ਸਿੱਧਾ ਪੰਜਾਬੀ ਵਿੱਚ ਬਦਲ ਕੇ ਆਇਆ ਜਾਪਦਾ ਹੈ, ਕਿਉਂਕਿ ਇਸਦਾ ਪ੍ਰਾਕ੍ਰਿਤ ਰੂਪ ਹੈ ਪਈਠ੍ਹ੍ਹਠ। ਪਈਠ੍ਹ੍ਹਠ ਤੋਂ ਪਤ ਦਾ ਬਣਨਾ ਸੰਭਵ ਨਹੀਂ, ਹਾਂ ਇਹ ਸੰਭਵ ਹੈ ਕਿ ਸੰਸਕ੍ਰਿਤ ਲਫ਼ਜ਼ ਪਦ (ਜਿਸ ਦਾ ਅਰਥ ਹੈ ਦਰਜਾ, ਸਤਿਕਾਰ ਦੀ ਥਾਂ) ਇਸ ‘ਪਤ’ ਪਦ ਦਾ ਮੂਲ ਹੋਵੇ। ਪਤਿ ਦੇ ਤਤੇ ਨੂੰ ਸਿਹਾਰੀ ਹੋਣ ਕਰਕੇ ਵਧੀਕ ਸੰਭਾਵਨਾ ਪ੍ਰਤਿਸ਼੍ਹ੍ਹਠਾ ਵੱਲ ਜਾਂਦੀ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found