[ਅ:। ਪਹਿ ਦਾ ਦੂਜਾ ਰੂਪ। ਦੇਖੋ, ‘ਪਹਿ’] ੧. ਪਾਸੋਂ। ਯਥਾ- ‘ਕਿਥੈ ਹਰਿ ਪਹੁ ਨਸੀਐ’ (੧੭੦), ਹਰੀ ਪਰਮਾਤਮਾ ਦੇ ਪਾਸੋਂ ਕਿਸ ਥਾਂ ਨਸ ਕੇ ਜਾਏਂਗਾ। ੨. [ਸੰਸਕ੍ਰਿਤ, ਪਾਦ=ਚਾਨਣ ਦੀ ਕਿਰਨ। ਪ੍ਰਾਕ੍ਰਿਤ, ਪਾਯ। ਪੰਜਾਬੀ, ਪਹੁ। ਹਿੰਦੀ, ਪਉਂ] ਚਾਨਣ ਦੀ ਲੀਕ, ਰਿਸ਼ਮ, ਕਿਰਨ, ਉਸ਼ਾ। ਪਹੁ ਫੁਟਣਾ ਮੁਹਾਵਰਾ ਹੈ, ਸਵੇਰ ਦਾ ਚਾਨਣਾ ਪੈਣਾ। ਯਥਾ- ‘ਚਿੜੀ ਚੁਹਕੀ ਪਹ ਫੁਟੀ ਵਗਨਿ ਬਹੁਤੁ ਤਰੰਗ’ (੩੧੯)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ