[ਸੰ:। ਸੰਸਕ੍ਰਿਤ, ਪ੍ਰਭੂਤ=ਉਪਰ ਗਿਆ ਹੋਯਾ। ਪ੍ਰਾਕ੍ਰਿਤ, ਪਹੁਤ੍ਤ, ਪਹੂਚ। ਪੰਜਾਬੀ, ਪਹੁੰਚਣਾ=ਅੱਪੜਨਾ] ੧. ਅਪੜਾਉ, ਪਹੁੰਚ। ੨. ਮੁਹਾਵਰੇ ਵਿੱਚ, ਜਦ ਕਿਸੇ ਦਾ ਵਿਆਹ ਹੁੰਦਾ ਹੈ ਤਦ ਲਾਗੀ, ਭਾਜੀ ਲੈ ਕੇ ਫਿਰਦੇ ਤੇ ਵਿਆਹ ਦਾ ਸੱਦਾ ਦੇਂਦੇ ਹਨ। ਉਸ ਨੂੰ ਪਹੋਚਾ ਤੇ ਪਾਹੁਚਾ ਕਹਿੰਦੇ ਹਨ। ਸੱਦਾ, ਨੇਉਤਾ। ਯਥਾ- ‘ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ’ (੧੨), ਜਿਹੜੇ ਰਾਤ ਦਿਨ ਦੇ ਦੋ ਸੱਦੇ ਹਨ, ਏਹੀ ਪਾਹੁਚਾ ਫਿਰ ਰਿਹਾ ਹੈ ਕਿ ਵਿਆਹ ਲਈ ਤਿਆਰ ਰਹੋ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ