[ਸੰ:। ਸੰਸਕ੍ਰਿਤ, ਪਿਤ੍ਤ। ਪੰਜਾਬੀ, ਪਿੱਤ] ਪਿੱਤ, ਸਫਰਾ, ਇਕ ਰਸ ਹੈ ਜੋ ਜਿਗਰ ਵਿੱਚ ਪੈਦਾ ਹੁੰਦਾ ਹੈ, ਪਿਲੱਤਣ ਜੇਹੀ ਵਾਲਾ ਤੇ ਕੌੜਾ। ਇਹ ਗ਼ਿਜ਼ਾ ਦੇ ਹਜ਼ਮ ਹੋਣ, ਆਂਦਰਾਂ ਦੇ ਸਫਾ ਰੱਖਣ ਵਿੱਚ ਇਕ ਸਹਾਇਕ ਵਸਤੂ ਹੈ, ਪਰ ਜੇ ਇਹ ਵਿਗੜੇ ਤਾਂ ਰੋਗ ਉਤਪੰਨ ਕਰਦਾ ਹੈ, ਜਿਨ੍ਹਾਂ ਦਾ ਸੁਭਾਵ ਪਿਤ ਵਾਲਾ ਹੋਵੇ ਉਹ ਅਕਸਰ ਕ੍ਰੋਧੀ ਹੁੰਦੇ ਹਨ। ਯਥਾ- ‘ਕਾਢਿ ਕੁਠਾਰੁ ਪਿਤ ਬਾਤ ਹੰਤਾ’ (੭੧੪)। ਦੇਖੋ, ‘ਪਿਤ ਬਾਤ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ