[ਸੰ:। ਸੰਸਕ੍ਰਿਤ, ਪ੍ਰਤਿਗ੍ਯਾ। ਪੁ: ਪੰਜਾਬੀ, ਪਤੀਆ, ਪਏਜ। ਨ: ਪੰਜਾਬੀ, ਪੈਜ*] ਇੱਜ਼ਤ, ਆਬਰੂ, ਪਤਿ। ਯਥਾ- ‘ਤੇਰੀ ਪੈਜ ਪਿਛੰਉਡੀ ਹੋਇਲਾ’ (੧੨੯੨), ਤਥਾ-’ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ’ (੪੭੩)। *ਪ੍ਰਤਿੱਗਯਾ ਦੇ ਪੰਜਾਬੀ ਵਿੱਚ ਦੋ ਰੂਪ ਅੱਡ ਅੱਡ ਅਰਥਾਂ ਵਿੱਚ ਚਲੇ ਗਏ ਹਨ,ਪਤੀਆ ਤਾਂ ਪ੍ਰਣ ਅਤੇ ਪ੍ਰਣ ਦੇ ਪਰਤਾਵੇ ਦੇ ਅਰਥ ਦੇਂਦਾ ਹੈ, ਪਰ ਪੈਜ ਕੇਵਲ ਇੱਜ਼ਤ, ਆਬਰੂ ਦੇ ਅਰਥ ਦੇਂਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ