[ਸੰ:। ਸੰਸਕ੍ਰਿਤ, ਪਙ] ੧. ਚਿਕੜ। ਯਥਾ- ‘ਪੰਕ ਜੁ ਮੋਹ ਪਗੁ ਨਹੀ ਚਾਲੈ’ (੧੨), ਮੋਹ ਜੋ (ਫਸਾ ਲੈਣ ਵਾਲਾ) ਚਿਕੜ ਹੈ, ਇਸ ਵਿੱਚ ਫਸਿਆਂ, ਫੇਰ ਬ੍ਰਿਤੀ ਰੂਪੀ ) ਪੈਰ ਸ੍ਵਰੂਪ ਇਸਥਿਤੀ ਵੰਨੇ ਨਹੀਂ ਟੁਰਦਾ। ੨. ਮਿੱਟੀ, ਭਾਵ ਚਰਨਾਂ ਦੀ ਧੂੜ ਤੋਂ ਹੈ। ਯਥਾ- ‘ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ’ (੧੫੬)। ੩. [ਸੰ:। ਸੰਸਕ੍ਰਿਤ, ਪਕਸ਼। ਪ੍ਰਾਕ੍ਰਿਤ, ਪਕਖ। ਹਿੰਦੀ ਪੰਖ। ਪੁ: ਪੰਜਾਬੀ, ਪੰਕ। ਨ: ਪੰਜਾਬੀ, ਖੰਭ ਤੇ ਪੰਖ] ਖੰਭ, ਪਰ। ਯਥਾ- ‘ਜਿਉ ਮੁਰਗਾਈ ਪੰਕੁ ਨ ਭੀਜੈ’ (੧੩੨੪)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ