[ਸੰ:। ਸੰਸਕ੍ਰਿਤ, ਪਕਸ਼+ਆਲੁਚ=ਪਕਸ਼ਾਲੁ:=ਖੰਭਾਂ ਵਾਲਾ। ਪ੍ਰਾਕ੍ਰਿਤ, ਪਕਖਾਹੁ। ਪੰਜਾਬੀ, ਪੰਖੀ, ਪਖੇਰੂ, ਪੰਖੇਰੂ] ੧. ਪੰਛੀ, ਉਡਣ ਵਾਲਾ ਜੰਤੂ। ਯਥਾ- ‘ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ॥ ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ’ (੫੫੦), ਤਾਤਪਰਯ ਇਹ ਕਿ ਸਰੀਰ ਬ੍ਰਿਛ ਵਤ ਹੈ, ਉਸ ਵਿੱਚ ਦੋ ਹੀ ਫਲ ਹਨ-ਸੁਖ, ਦੁਖ। ਅਰ ਪੰਛੀ ਵੀ ਦੋ ਹਨ-ਇਕ ਚਿਦਾਭਾਸ਼ (ਭਾਵ ਜੀਵਾਤਮਾ), ਦੂਜਾ ਕੂਟਸਥ (ਭਾਵ ਬ੍ਰਹਮ)। ਪਹਿਲਾ ਕਰਮ ਫਲ ਭੋਗਦਾ ਹੈ, ਦੂਜਾ ਜੋ ਸ਼ਬਦ ਬ੍ਰਹਮ ਹੈ, ਉਹ ਨਿਰਬਾਣ ਨਿਰਲੇਪ ਰਹਿੰਦਾ ਹੈ। ਦੇਖੋ, ‘ਤਰਵਰੁ’ ੨. ਪੰਛੀ, ਭਾਵ ਉਡਦੇ ਰਹਿਣ ਵਾਲੀ, ਨਾ ਟਿਕਣ ਵਾਲੀ। ਯਥਾ- ‘ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ’ (੧੪੭)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ