[email protected]

[ਸੰ:। ਡੋਮ ਭਾਸ਼ਾ। ਸੰਸਕ੍ਰਿਤ, ਪਂਚਨ+ਆਇਣ=ਘਰ] ੧. ਪੰਜਵਾਂ ਰੂਪ, ਭਾਵ ਸ੍ਰੀ ਗੁਰੂ ਅਰਜਨ ਦੇਵ ਜੀ। ਯਥਾ- ‘ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ’ (੯੬੮), ਚਾਰ ਪਾਤਸ਼ਾਹੀਆਂ ਆਪਣੇ ਸਮੇਂ ਵਿੱਚ ਹੋਈਆਂ। ਯਥਾ ਪੰਜਵੇਂ ਰੂਪ ਵਿੱਚ ਸ੍ਰੀ ਗੁਰੂ ਅਰਜਨ ਦੇਵ ਵੀ ਆਪ ਹੀ ਹੋਇਆ ਹੈ। ੨. ਇਸ ਤੁਕ ਵਿੱਚ ਕਈ ਗਿਆਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਭਾਵ ਲੈਂਦੇ ਹਨ। ਗੁਰੂ ਨਾਨਕ ਦੇਵ ਜੀ ਨੂੰ ਪੰਜਵਾਂ ਅਵਤਾਰ ਕਰਕੇ ਤਾਤਪਰਜ ਕਰਦੇ ਹਨ। ਅਥਵਾ ਕਈ ਗਿਆਨੀ ਚਾਰ ਜੁਗਾਂ ਦੇ ਨਾਮਾਂ ਦਾ ਸਮੁਦਾਯ ‘ਵਾਹਿਗੁਰੂ’ ਮੰਤ੍ਰ ਨੂੰ ਪੰਜਵਾਂ ਮਹਾਂ ਮੰਤ੍ਰ ਆਖਦੇ ਹਨ। ੩. ਪਰਮੇਸ਼ਰ ਨੂੰ ਪਛਾਣਨ ਵਾਲੀ ਸੂਖਮ ਬੁਧੀ ਜੋ ਮਨ, ਬੁਧ, ਚਿਤ, ਹੰਕਾਰ ਤੋਂ ਉੱਤੇ ਹੈ, ਇਹਨਾਂ ਚੌਹਾਂ ਤੋਂ ਵੱਖਰੀ ਹੋਣ ਕਰਕੇ ਪੰਚਾਇਣ ਕਹੀ ਹੈ। ਯਥਾ- ‘ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ ਵੀਚਾਰੇ’ (੭੬੫), (ਕਾਮ ਕ੍ਰੋਧਾਦਿ) ਚੋਰਾਂ ਨੂੰ ਮਾਰ ਕੇ ਸੂਖਮ ਬੁਧੀ ਆ ਵਸੀ ਹੈ, ਅਰ (ਸੱਚ ਝੂਠ) ਦਾ ਨਿਰਣਾ ਵਿਚਾਰਪੂਰਬਕ ਕਰਦੀ ਹੈ। ੪. [ਸੰਸਕ੍ਰਿਤ, ਪੰਚਾਇਤਨ=ਪੰਜ ਮਨੁੱਖਾਂ ਦਾ ‘ਕੱਠ] ਪੰਚਾਇਤ ਵਾਲੀ, ਪੰਚੈਤ ਕਰਨ ਵਾਲੀ, ਭਾਵ ਨਿਆਂ ਕਰਨ ਵਾਲੀ। ਤੁਕ ਦਾ ਅਰਥ ਬਣੇਗਾ-ਕਾਮ ਕ੍ਰੋਧ ਆਦਿ ਚੋਰਾਂ ਨੂੰ ਮਾਰ ਕੇ (ਬੁਧੀ) ਨਿਆਂ ਕਰਨ ਵਾਲੀ ਆ ਵਸੀ ਹੈ ਅਰ ਵਿਚਾਰਪੂਰਬਕ (ਸੱਚ ਝੂਠ ਦਾ) ਨਿਰਣਾ ਕਰਦੀ ਹੈ। ੫. ਪੰਜਾਂ ਦਾ ਸਮੂਹ-ਸਤ, ਸੰਤੋਖ, ਦਯਾ, ਧਰਮ, ਧੀਰਜ ਦਾ ਇਕੱਠ। ਯਥਾ- ‘ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ ਵੀਚਾਰੇ’ (੭੬੫), ਚੋਰਾਂ ਨੂੰ ਮਾਰ ਕੇ (ਬੁਧੀ) ਪੰਜਾਂ ਦੇ ਸਮੂਹ ਵਿੱਚ ਵਸੀ ਹੈ, ਅਰ ਵਿਚਾਰਪੂਰਬਕ (ਸੱਚ ਝੂਠ ) ਦਾ ਨਿਰਣਾ ਕਰਦੀ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found