[ਕ੍ਰਿ:। ਫ਼ਾਰਸੀ, ਬਖ਼ੁਰ=ਖਾਹ-ਹ-ਪੰਜਾਬੀ ਪ੍ਰਤੇ, ਹੁਕਮ ਕਰਨ ਦਾ ਚਿੰਨ੍ਹ*] ਖਾ, ਛਕ। ਯਥਾ- ‘ਹਕੁ ਹਲਾਲੁ ਬਖੋਰਹੁ ਖਾਣਾ’ (੧੦੮੪), ਹਕ ਹਲਾਲ ਦਾ ਖਾਣਾ ਖਾਓ। *ਦੂਸਰੀਆਂ ਜ਼ਬਾਨਾਂ ਵਿੱਚ ਆ ਕੇ ਬਹੁ-ਵਚਨ ਦੇ ਪਦ ਕਈ ਵੇਰ ਓਸ ਬੋਲੀ ਦਾ ਚਿੰਨ੍ਹ ਨਾਲ ਹੋਰ ਲੈ ਕੇ ਬਹੁ-ਵਚਨ ਵਿੱਚ ਵਰਤੇ ਜਾਂਦੇ ਹਨ, ਜਿਸ ਤਰ੍ਹਾਂ ਮਲਾਇਕ ਬਹੁ-ਵਚਨ ਹੈ ਮਲਿਕ ਦਾ, ਪਰ ਪੰਜਾਬੀ ਵਿੱਚ ਪੰਜਾਬੀ ਦਾ ਬਹੁ-ਵਚਨ ਚਿੰਨ=ਾਂ=ਨਾਲ ਹੋਰ ਲੈ ਕੇ ਮਲਾਇਕਾਂ ਹੋ ਗਿਆ ਹੈ, ਇਸੇ ਤਰ੍ਹਾਂ ਮਲਕ ਦਾ ਮਲੂਕ ਤੇ ਅੱਗੋਂ ਪੰਜਾਬੀ ਵਿੱਚ ਮਲੂਕਾਂ।%ਤਿਵੇਂ ਹੋਰ ਸੀਗ਼ਿਆਂ ਦੇ ਚਿੰਨ੍ਹ ਵੀ ਪੰਜਾਬੀ ਵਿੱਚ ਆ ਕੇ ਕਈ ਵੇਰ ਵਾਧੂ ਚਿੰਨ੍ਹ ਪੰਜਾਬੀ ਦੇ ਉਸੇ ਸੀਗੇ ਦਾ ਲੈਂਦੇ ਹਨ, ਜਿਵੇਂ ਬਖ਼ੁਰ ਹੁਕਮ ਹੈ ਤੇ ਪੰਜਾਬੀ ਵਿੱਚ ਹੁਕਮ ਅਰਥਾਂ ਵਿੱਚ ਵਰਤੇ ਜਾਣ ਲਈ ਪੰਜਾਬੀ ਚਿੰਨ੍ਹ ਹੁਕਮ (ਅਮਰ) ਦੇ ਸੀਗੇ ਦਾ-ਹੁ-ਨਾਲ ਲੈਂਦਾ ਹੈ ਅਤੇ ਬਖ਼ੁਰ ਦੇ ਖਖੇ ਦੇ ਔਂਕੜ ਦਾ ਹੋੜਾ ਉਸੇ ਤ੍ਰੀਕੇ ਨਾਲ ਬਣਿਆ ਹੈ ਜਿਸ ਤਰ੍ਹਾਂ ਮੁੜਨਾ ਤੋਂ ਹੁਕਮ (ਅਮਰ) ਦਾ ਸੀਗਾ ਬਣਦਾ ਹੈ ਮੋੜਹੁ, ਅੰਤ ਵਿੱਚ-ਹੁ-ਲਗਾ ਕੇ ਮਮੇ ਦਾ ਔਂਕੜ ਹੋੜਾ ਹੋ ਗਿਆ। ਸੋ-ਬਖ਼ੁਰ-ਤੋਂ ਬਖੋਰ-ਤੇ ਫੇਰ- ਬਖੋਰਹੁ-ਇੰਞ ਬਣਿਆ ਹੈ।
ਬਖੋਰਹੁ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ