[email protected]

[ਕ੍ਰਿ:। ਪ੍ਰਾਕ੍ਰਿਤ, ਵਣ੍ਹ੍ਹਣਨ=ਚਿਤ੍ਰਕਾਰੀ ਹੋਣੀ। ਇਸ ਦਾ ਮੂਲ, ਵਰ੍ਹ੍ਹਣਨ ਜਾਪਦਾ ਹੈ, ਜਿਸ ਦੇ ਅਰਥ ਹਨ: ਬਿਆਨ ਕਰਨਾ ਤੇ ਰੰਗਣਾ, ਲਿਖਣਾ ਤੇ ਚਿਤ੍ਰਕਾਰੀ ਕਰਨਾ। ਇਸ ਤਰ੍ਹਾਂ ਪੰਜਾਬੀ ‘ਬਣਨਾ’ ਪ੍ਰਾਕ੍ਰਿਤ, ਵਣਨ ਤੋਂ ਬਣਿਆ ਹੈ। ਹੁਣ ਤੱਕ ‘ਬਣਨਾ’ ਦੇ ਅਰਥਾਂ ਵਿੱਚ ਫਬ ਜਾਣਾ, ਢੁਕ ਪੈਣਾ, ਸੁੰਦਰ ਹੋਣਾ ਮੌਜੂਦ ਹੈ। ਬੋਲਦੇ ਹਨ, ਬਣ ਬਣ ਪੈਂਦਾ ਹੈ। ਪਰ ਬਣਨਾ ਤੇ ਬਨਨਾ ਦਾ ਆਮ ਅਰਥ ਹੁਣ, ਕਿਸੇ ਸ਼ੈ ਦਾ ਸਿਰੇ ਚੜ੍ਹ ਜਾਣਾ, ਘੜੇ ਜਾਣਾ, ਸੰਵਰ ਜਾਣਾ ਆਦਿ ਹੈ] ੧. ਬਣ ਗਈ, ਹੋ ਗਈ। ਯਥਾ- ‘ਸੋਭਾ ਬਣੀ ਸੀਗਾਰੁ’ (੯੬੪)। ੨. [ਸੰ:। ਵਣ੍ਹ੍ਹ=ਜੰਗਲ। ਪੰਜਾਬੀ, ਬਨ, ਬਣ, ਵਣ] ਜੰਗਲ, ਜੰਗਲਾਂ ਵਿੱਚ। ਯਥਾ- ‘ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ’ (੫੪੫)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found