[ਖ: ਤ: ਪੁ: ਸ:। ਸੰਸਕ੍ਰਿਤ] ਇਸਤ੍ਰੀ ਦਾ ਅਨੰਦ। ਯਥਾ- ‘ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ’ (੨੫੧), ਰਚ ਰਹੇ ਹਨ ਇਸਤ੍ਰੀਆਂ ਦੇ ਕੌਤਕਾਂ ਵਿੱਚ ਜੋ (ਕੌਤਕ) ਕਸੁੰਭੇ (ਦੇਖੋ, ‘ਕਸੁੰਭਾ’) ਦੇ ਰੰਗ ਵਰਗੇ ਜ਼ਹਿਰੀਲੇ ਤੇ ਕੌੜੇ ਹਨ। ਅਥਵਾ (ਕੁਸਮ) ਫੁੱਲਾਂ ਦੇ ਰੰਗ (ਵਾਂਙੂ) ਥੋੜ੍ਹਾ ਚਿਰ ਰਹਿਣ ਵਾਲੇ ਹਨ, ਆਪਣੇ ਅਸਰ ਵਿੱਚ (ਬਿਖ) ਜ਼ਹਿਰੀਲੇ (ਹਨ ਤੇ ਸੁਆਦ ਵਿੱਚ) (ਸੋਰ) ਕੌੜੇ ਯਾ ਖਾਰੇ ਹਨ। ਤਥਾ-’ਕਤੰਚ ਬਨਿਤਾ ਬਿਨੋਦ ਸੁਤਹ’ (੧੩੫੩), ਇਸਤ੍ਰੀ ਅਰ ਪੁਤ੍ਰ ਦਾ ਅਨੰਦ (ਕਤੰਚ) ਕਦ ਤੱਕ ਹੈ, ਭਾਵ ਅਲਖ ਸੁਖ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ