[ਕ੍ਰਿ:। ਪੰਜਾਬੀ, ਬਰੜਾਉਣਾ] ਸੁਤਿਆਂ ਬੇ-ਖ਼ਬਰੀ ਵਿੱਚ ਬੋਲਣਾ, ਉਥਾਰੇ ਦੇ ਭਾਰ ਹੇਠ ਯਾ ਭੈ-ਦਾਇਕ ਸੁਪਨੇ ਵਿੱਚ ਡਰ ਹੇਠ ਅਵਾਜ਼ ਨਿਕਲਨੀ। ਯਥਾ: ‘ਨੈਨੀ ਨੀਦ ਸੁਪਨ ਬਰੜਾਇਓ’ (੨੯੯), ਸੁਪਨੇ ਵਿੱਚ ਬਰੜਾਇਆ। ਤਥਾ-’ਕਬੀਰ ਸੁਪਨੈ ਹੂ ਬਰੜਾਇਕੈ’ (੧੩੬੭), ਸੁਪਨੇ ਵਿੱਚ ਬਰੜਾ ਕੇ ਜਿਸ ਦੇ ਮੂੰਹੋਂ ਰਾਮ ਨਿਕਲੇ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ