[ਸੰ:। ਫ਼ਾਰਸੀ, ਬਾਜ਼ੀ=ਖੇਲ] ੧. ਖੇਲ, ਤਮਾਸ਼ਾ, ਪਰ ਅਕਸਰ ਇਹ ਪਦ ਉਸ ਤਮਾਸ਼ੇ ਲਈ ਵਰਤੀਂਦਾ ਰਿਹਾ ਹੈ ਜੋ ਬਾਜ਼ੀਗਰ ਕਰਦੇ ਹਨ। ਯਥਾ- ‘ਕਹਿ ਰਵਿਦਾਸ ਬਾਜੀ ਜਗ ਭਾਈ’ (੪੮੭), ਤਥਾ-’ਬਾਜੀ ਹੈ ਇਹੁ ਸੰਸਾਰੋ’ (੫੮੦)। ੨. ਬਾਜ਼ੀਗਰ। ਯਥਾ- ‘ਜਿਉ ਬਾਜੀ ਦੀਬਾਣੁ’ (੯੩੬), (ਮਨੁੱਖ ਦੇਹ) ਬਾਜੀਗਰ ਦੀ ਸਭਾ ਵਤ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ