[ਸੰ:। ਸੰਸਕ੍ਰਿਤ, ਵਾਦ੍ਯ। ਪੰਜਾਬੀ, ਵਾਜਾ। ਹਿੰਦੀ, ਬਾਜਾ, ਬਾਜੇ, ਬਹੁ-ਵਚਨ ਹੈ] ਉਹ ਸਾਜ਼ ਜਿਨ੍ਹਾਂ ਤੋਂ ਮਧੁਰ ਸੁਰਾਂ ਨਿਕਲਣ ਅਰ ਗਾਉਣ ਦੇ ਨਾਲ ਹੂ-ਬ-ਹੂ ਰਾਗ ਵਜਾਇਆ ਜਾ ਸਕੇ, ਯਾ ਉਹ ਸਾਜ਼ ਜਿਨ੍ਹਾਂ ਤੋਂ ਤਾਲ ਪੈਦਾ ਹੋਵੇ। ਅਰਥਾਤ ਸੁਰ ਤੇ ਤਾਲ ਭਰਨ ਵਾਲੇ ਸਾਜ਼। ਜਿਹਾ ਕੁ ਬੀਨ, ਸਿਤਾਰ, ਸਾਰੰਗੀ, ਤਾਊਸ, ਸਰੋਦਾ, ਮੁਰਲੀ, ਵੇਣੂ, ਢੋਲ, ਤਬਲੇ, ਘੜਿਆਲ, ਛੈਣੇ, ਕੈਂਸੀਆਂ, ਰਬਾਬ, ਤੰਬੂਰਾ ਆਦਿ। ਯਥਾ- ‘ਬਾਜੇ ਬਜਹਿ ਮ੍ਰਿਦੰਗ’ (੧੨੭੧)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ