[ਸੰ:। ਸੰਸਕ੍ਰਿਤ, ਵਾਦ=ਬਹਸ ਕਰ ਕੇ ਕਢਿਆ ਸਿਧਾਂਤ, ਉੱਤਰ, ਸੱਚ ਦੇ ਮੁਤਲਾਸ਼ੀ ਦਾ ਕਥਨ, ਬਹਸ] ੧. ਬਹਸ, ਝਗੜਾ। ੨. ਝੂਠਾ ਝਗੜਾ। ਯਥਾ- ‘ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ’ (੧੮), ਬਾਦ (ਤੇ) ਕਲਪਣਾ ਦਾ ਤਿਆਗੀ ਹੈ, ਸੱਚਾ ਜੋ ਬੇ-ਪ੍ਰਵਾਹ ਹੈ। ੩. ਕਥਾ, ਵਾਰਤਾ। ਯਥਾ- ‘ਗੁਰ ਰਸੁ ਗੀਤ ਬਾਦ ਨਹੀ ਭਾਵੈ’ (੯੩੦)। ੪. [ਸੰਸਕ੍ਰਿਤ, ਵਾਤ=ਪੌਣ। ਫ਼ਾਰਸੀ, ਬਾਦ=ਪੌਣ] ਹਵਾ। ਮੁਹਾਵਰੇ ਵਿੱਚ ਹਵਾ ਤੋਂ ਮੁਰਾਦ ਵਿਅਰਥ ਲੈਂਦੇ ਹਨ, ਇਸ ਕਰਕੇ ਪੰਜਾਬੀ ਵਿੱਚ ਬਾਦ ਦਾ ਅਰਥ ਵੀ ਵਿਅਰਥ ਤੇ ਫ਼ਜ਼ੂਲ ਲੈਂਦੇ ਹਨ। ਯਥਾ- ‘ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ’ (੧੦੧੪), ਤਥਾ-’ਸਾਧ ਸੰਗਤਿ ਬਿਨੁ ਬਾਦਿ ਜਇਆ’ (੯੦੬), ਸਤਿਸੰਗ ਬਿਨਾ ਜਨਮ ਬਿਰਥਾ ਹੈ। ਅੰਕ ਦੋ ਵਾਲੇ-ਬਾਦ ਕਲਪਣਾ-ਦਾ ਅਰਥ ਫ਼ਜ਼ੂਲ ਕਲਪਣਾ ਵੀ ਕਰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ