[ਕ੍ਰਿ:। ਦੇਖੋ, ‘ਬਧੀ’] ੧. ਬੰਨ੍ਹੀ ਹੋਈ। ਯਥਾ- ‘ਬਾਧੀ ਧੰਧਿ ਅੰਧ’ (੧੨੭੪)। ੨. ਜੰਞ ਜਦ ਰੋਟੀ ਖਾਣ ਬੈਠੇ ਤਦ ਕੋਈ ਛੰਦ ਕਹਿ ਕੇ ਜੰਞ ਬੰਨ੍ਹ ਦੇਂਦੇ ਹਨ, ਓਹ ਤਦ ਤਾਈਂ ਰੋਟੀ ਨਹੀਂ ਖਾਂਦੀ ਜਦ ਤੱਕ ਕਿ ਉੱਤਰ ਦੇ ਨਾ ਲਵੇ, ਇਸ ਨੂੰ ਬੱਧੀ ਖੋਲ੍ਹਣਾ ਕਹਿੰਦੇ ਹਨ, ਇਸ ਤੋਂ ਬਾਧੀ ਯਾ ਬੱਧੀ ਦਾ ਭਾਵ ਨੇਮ ਕਰਨਾ, ਪ੍ਰਤੱਗ੍ਯਾ ਕਰਨਾ ਹੋ ਗਿਆ ਹੈ। ਯਥਾ- ‘ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ’ (੧੨੫੨), (ਅਕਾਲ ਪੁਰਖ ਦਾ ਵਾਕ ਹੈ) ਜੋ ਮੇਰੀ ਬੰਨ੍ਹੀ ਮਰਿਆਦਾ ਨੂੰ ਭਗਤ ਛੁਡਾ ਦੇਂਦੇ ਹਨ ਪਰ ਭਗਤਾਂ ਦੀ ਬੰਨ੍ਹੀ (ਮਰਿਆਦਾ) ਮੈਂ ਨਹੀਂ ਛੁਡਾ ਸਕਦਾ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ