[email protected]

[ਖ: ਤ: ਪੁ: ਸ:। ਸੰਸਕ੍ਰਿਤ, ਬਾਲ+ਸਖਿ (ਸਖਾ)=ਮਿੱਤ੍ਰ। ਪ੍ਰਾਕ੍ਰਿਤ, ਸਹਿ=ਮਿੱਤ੍ਰ। ਪੁ: ਪੰਜਾਬੀ, ਸਹਾਈ। ਬਾਲ ਸਹਾਈ=ਬਚਪਨ ਦਾ ਮਿੱਤ੍ਰ। ਪਰ ਵਰਤੋਂ ਨਿਰਾ ਮਿੱਤ੍ਰ ਅਰਥਾਂ ਵਿੱਚ ਹੀ ਵਰਤੀਂਦਾ ਹੈ] ੧. ਜੋ ਬਚਪਨ ਤੋਂ (ਪਰਮੇਸ਼ਰ ਦਾ) ਮਿੱਤ੍ਰ (ਭਗਤ) ਹੋਵੇ। ਯਥਾ- ‘ਸੋਈ ਭਗਤੁ ਸੋਈ ਵਡਦਾਤਾ॥ ਸੋਈ ਪੂਰਨ ਪੁਰਖੁ ਬਿਧਾਤਾ॥ ਬਾਲ ਸਹਾਈ ਸੋਈ ਤੇਰਾ ਜੋ ਤੇਰੈ ਮਨਿ ਭਾਵਣਾ’ (੧੦੮੬), ਅਰਥਾਤ ਜੋ ਤੇਰੇ ਮਨ ਨੂੰ ਹੱਛਾ ਲੱਗਾ, ਉਹੋ ਭਗਤ, ਉਹੋ ਵੱਡਾ ਦਾਤਾ, ਉਹੋ ਪੂਰਨ ਪੁਰਖ ਬਿਧਾਤਾ (ਦਾ ਰੂਪ), ਓਹ ਆਪਣੇ ਬਾਲਪਨੇ ਤੋਂ ਤੇਰਾ ਮਿੱਤ੍ਰ (ਭਗਤ) ਹੈ। ਬਾਲ ਸਹਾਈ ਮਿੱਤ੍ਰ ਤੋਂ ਮੁਰਾਦ-ਬੇਤਕੱਲਫ਼-ਸੱਜਣ ਦੀ ਵੀ ਹੁੰਦੀ ਹੈ, ਜੋ ਸੁੱਚੇ ਤੇ ਸੱਚੇ ਪਿਆਰ ਵਿੱਚ ਲਾਡਾਂ ਵਿੱਚ ਆਇਆ ਖੁਲ੍ਹ ਵਾਲਾ ਪਿਆਰ ਵੀ ਕਰਦਾ ਹੈ। ਤਦੋਂ ਅਰਥ ਕੇਵਲ ਮਿੱਤ੍ਰ ਹੋਵੇਗਾ। ੨. ਧ੍ਰੂ ਭਗਤ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found