[ਸੰ:। ਸੰਸਕ੍ਰਿਤ, ਵਾਸਨ=ਘੜਾ, ਟੋਕਰੀ, ਸੰਦੂਕ, ਭਾਂਡਾ] ੧. ਪਾਤ੍ਰ, ਭਾਂਡਾ। ਯਥਾ- ‘ਬਿਨੁ ਬਾਸਨ ਖੀਰੁ ਬਿਲੋਵੈ’ (੧੧੯੪), ਬਿਨਾਂ ਪਾਤ੍ਰ ਤੋਂ ਦੁੱਧ ਰਿੜਕਦਾ ਹੈ, ਭਾਵ ਬਿਰਥਾ ਯਤਨ ਕਰ ਰਿਹਾ ਹੈ। ਤਥਾ-’ਗੁਰ ਪ੍ਰਸਾਦਿ ਨਾਨਕ ਸੁਖ ਬਾਸਨ’ (੨੦੨), ਗੁਰਾਂ ਦੀ ਮੇਹਰ ਕਰਿ ਸੁਖਾਂ ਦਾ ਪਾਤ੍ਰ ਹੋਏ। ੨. [ਕ੍ਰਿ:। ਦੇਖੋ, ‘ਬਸਿ’] ਵਸੇ। ਯਥਾ- ‘ਸੁਖ ਬਾਸਨ’ (੨੦੨), ਸੁਖਾਂ ਵਿੱਚ ਵਸੇ। ੩. ‘ਬਾਸ+ਨ’ ਦਾ ਅਰਥ ਕਈ ਗਿਆਨੀ ‘ਵਾਸ਼ਨਾ ਨ ਰਹੀ’ ਭੀ ਕਰਦੇ ਹਨ। ੪. [ਦੇਖੋ, ‘ਬਾਸਨਾ’] ਵਾਸ਼ਨਾ। ਯਥਾ- ‘ਬਾਸਨ ਮੇਟਿ ਨਿਬਾਸਨ ਹੋਈਐ’ (੧੦੮੫)। ੫. [ਸੰਸਕ੍ਰਿਤ, ਵਾਸਨੰ] ਵਾਸ਼ਨਾ, ਸੁਗੰਧੀ ਤੇ ਦੁਰਗੰਧੀ (ਦੀ ਪਰੀਖ੍ਯਾ ਨੂੰ)। ਯਥਾ- ‘ਹਸਤ ਕਮਾਵਨ ਬਾਸਨ ਰਸਨਾ’ (੯੧੩)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ