[email protected]

[ਸੰ:। ਫ਼ਾਰਸੀ, ਵਿਰਦ] ੧. ਰੋਜ਼ ਦਾ ਪਾਠ, ਨਿਤਨੇਮ। ਯਥਾ- ‘ਕਹਿਆ ਬਿਰਦੁ ਨ ਜਾਣਨੀ’ (੧੨੪੫), ਧਰਮ ਗ੍ਰੰਥਾਂ ਦਾ ਕਿਹਾ ਨਿੱਤਨੇਮ ਆਦਿ ਨਹੀਂ ਜਾਣਦੇ। ਪਰ ਵਧੇਰੇ ਠੀਕ ਜਾਪਦਾ ਹੈ ਕਿ ਇਹ ਸ਼ਬਦ ਪਦ ਬ੍ਰਿਧ ਦਾ ਵਾਚਕ ਹੈ, ਅਰਥਾਤ ਬਜ਼ੁਰਗਾਂ ਦਾ ਕਿਹਾ ਨਹੀਂ ਸਮਝਦੇ। ਅਥਵਾ ਆਖੇ ਦਾ ਬਿਰਦ ਨਹੀਂ ਜਾਣਦੇ। ਭਾਵ ਇਹ ਕਿ ਜੋ ਕੁਛ ਆਪੇ ਬੀ ਭਲੀ ਗੱਲ ਮੂੰਹੋਂ ਕਹਿ ਦੇਣ, ਉਸ ਦੀ ਲਾਜ ਨਹੀਂ ਪਾਲਦੇ* । ੨. [ਸੰ:। ਸੰਸਕ੍ਰਿਤ, ਵਿਰਦ-ਪੁਕਾਰ। ਯਸ਼ ਦਾ ਗੀਤ] ਯਸ਼ ਦੇ ਗੀਤ ਤੋਂ ਅਰਥ ਬਣ ਗਿਆ, ਯਸ਼, ਕੀਰਤੀ। ਫਿਰ ਇਸ ਦੇ ਅਰਥ ਬਣੇ, ਉਹ ਸ਼ੈ ਜਿਸ ਤੋਂ ਯਸ਼ ਯਾ ਕੀਰਤੀ ਹੁੰਦੀ ਹੈ, ਇਉਂ ਇਹ-ਧਰਮ, ਸ਼ੁਭ ਸੁਭਾਵ, ਉਹ ਸ਼ੁਭ ਨਿਯਮ ਜੋ ਮਹਾਨਤਾ ਵਾਲੇ ਵਿੱਚ ਅਟੱਲ ਹੁੰਦਾ ਹੈ, ਪ੍ਰਤੱਗਿਆ ਆਦਿ ਦਾ ਵਾਚਕ ਹੋ ਗਿਆ। ਵਿਰਦ ਦੇ ਇਸ ਅਰਥ ਵਿੱਚ ਵੱਡੇ ਦਾ ਖ਼ਿਆਲ ਜ਼ਰੂਰ ਹੈ, ਪਰਮੇਸ਼ਰ, ਗੁਰੂ, ਅਵਤਾਰ, ਸੰਤ ਆਦਿ ਮਹਾਂ ਪੁਰਖਾਂ ਨਾਲ ਹੀ ਇਹ ਪਦ ਵਰਤਿਆ ਜਾਂਦਾ ਹੈ। ਯਥਾ- ‘ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੋ (੮੨੯)। *ਜੀਕੂੰ ਅੱਜ-ਕੱਲ੍ਹ ਵੀ ਆਖਦੇ ਹਨ-ਇਸ ਨੂੰ ਤਾਂ ਆਪਣੇ ਆਖੇ ਦੀ ਵੀ ਸ਼ਰਮ ਨਹੀਂ ਆਉਂਦੀ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found