[ਸੰ:। ਦੇਸ਼ ਭਾਸ਼ਾ] ਇਕ ਰਾਗ ਦਾ ਨਾਮ ਹੈ, ਇਹ ਗੁਰਮਤਿ ਸੰਗੀਤ* ਵਿੱਚ ਭਿੰਨ ਰਾਗ ਹੈ। ਕੇਦਾਰੇ ਨਾਲ ਗੌੜੀ ਤੇ ਥੋੜ੍ਹਾ ਜੇਹਾ ਸਿਆਮ ਮਿਲੇ ਤੇ ਬਿਹਾਗੜਾ ਹੁੰਦਾ ਹੈ ਪਰੰਤੂ ਹੋਰਨਾਂ ਮਤਾਂ ਵਿੱਚ, ਜੇਹਾ ਕੁ ਕਾਲੀ ਨਾਥ ਮਤ ਵਿੱਚ ਭੈਰਵ ਦੀ ਰਾਗਨੀ ਹੈ, ਭਰਤ ਮਤ ਵਿੱਚ ਦੀਪਕ ਦਾ ਪੁਤ੍ਰ ਹੈ, ਇਕੁਰ ਹੀ ਸੁਰ ਤਾਲ ਸਮੂਹ ਵਿੱਚ ਸ੍ਰੀ ਰਾਗ ਦਾ ਪੁਤ੍ਰ ਲਿਖਿਆ ਹੈ, ਮੇਲ ਵੀ ਹੋਰ ਹਨ, ਜੇਹਾ ਕੁ ਕੇਦਾਰਾ, ਮਾਰਵਾ, ਸਰਸ੍ਵਤੀ ਦੇ ਮਿਲਿਆਂ ਬਿਹਾਗ ਬਣਦਾ ਹੈ ਅਤੇ ਜਿਸ ਰਾਗ ਨਾਲ ਮਿਲੇ ਓਸੇ ਰਾਗ ਦਾ ਬਿਹਾਗੜਾ ਬਣਦਾ ਹੈ, ਜਿਕੁਰ ਪੰਚਮ ਬਿਹਾਗੜਾ, ਸੰਕਰੌਨ, ਬਿਹਾਗੜਾ ਆਦਿਕ। *ਕ੍ਰਿਤ ਡਾਕਟਰ ਚਰਨ ਸਿੰਘ ਜੀ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ