[ਖ: ਤ: ਪੁ: ਸ:। ਦੇਸ਼ ਭਾਸ਼ਾ] ਮਸਾਣਾਂ ਦੇ ਬੀਰ। ਹਿੰਦੂਆਂ ਨੇ ਹਨੂਮਾਨ, ਭੈਰਵ ਆਦਿ ਬਵੰਜਾ ਬੀਰ ਮੰਨੇ ਹਨ, ਜਿਨ੍ਹਾਂ ਦੀਆਂ ਰੂਹਾਂ ਅੱਗੇ ਆਪਣੀਆਂ ਲੋੜਾਂ, ਕੰਮ ਦੀ ਪੂਰਣਤਾ ਲਈ ਯਾਚਨਾ ਕਰਦੇ ਹਨ। ਇਸ ਤੋਂ ਬੀਰ ਦਾ ਭਾਵ ‘ਸਰੀਰ ਛੱਡ ਗਈ ਰੂਹ’ ਲਿਆ ਜਾਂਦਾ ਹੈ, ਜਿਨ੍ਹਾਂ ਨਾਲ ਚੇਟਕੀ ਲੋਕ ਵਾਹ ਪਾ ਕੇ ਸਹਾਇਤਾ ਲੈਂਦੇ ਹਨ। ਯਥਾ- ‘ਕਬੀਰ ਸਤੀ ਪੁਕਾਰੈ ਚਿਹਚੜੀ ਸੁਨੁ ਹੋ ਬੀਰ ਮਸਾਨ॥ ਲੋਗੁ ਸਬਾਇਆ ਚਲਿ ਗਇਓ ਹਮ ਤੁਮ ਕਾਮੁ ਨਿਦਾਨ’ (੧੩੬੮), ਹੇ ਮਸਾਣ ਦੇ ਬੀਰੋ! ਲੋਕ ਸਾਰੇ ਤਾਂ ਤੁਰ ਗਏ, ਓੜਕ ਨੂੰ ਹੁਣ ਤੁਹਾਡਾ ਸਾਡਾ ਕੰਮ ਹੀ ਹੈ। ਅਥਵਾ ਐਉਂ ਵੀ ਅਰਥ ਕਰਦੇ ਹਨ-ਸਤੀ ਕਹਿੰਦੀ ਹੈ ਨੜੋਏ ਆਇਆਂ ਨੂੰ ਜੋ ਮਸਾਣਾਂ ਵਿੱਚ ਖੜੇ ਹਨ-ਹੇ ਬੀਰੋ (ਭਰਾਓ)! ਸਾਰੇ ਲੋਕ ਇਸ ਸੰਸਾਰ ਨੂੰ (ਛੱਡ ਗਏ) ਹੁਣ ਮੈਂ ਚੱਲੀ ਹਾਂ, ਅੰਤ ਤੁਸਾਂ ਏਥੇ ਆਉਣਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ