[ਸੰਬੋ:। ਦੇਖੋ, ‘ਬੀਰ ਤੇ ਬੀਰਾ’] ੧. ਹੇ ਭਾਈ! ਹੇ ਭਾਈ! ਯਥਾ- ‘ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ’ (੯੩੫), (ਦੇਹੀ) ਆਤਮਾ ਨੂੰ ਵੀਰ ਵੀਰ ਕਰ ਕੇ ਪੁਕਾਰ ਰਹੀ ਪਰ ਉਹ (ਬੈ+ਰਾਇ) ਪ੍ਰੀਤੀ ਰਹਿਤ ਹੋ ਕੇ ਆਪਣੇ ਘਰ ਨੂੰ ਤੁਰ ਗਿਆ। ਭੈਣ ਵਿਯੋਗ ਵਿੱਚ ਜਲ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਵਾਕ ਦੇਹ ਦੀ ਬੇਨਤੀ ਆਤਮਾ ਪ੍ਰਤੀ ਹਨ ਕਿ ਮੈਨੂੰ ਛੱਡ ਕੇ ਨਾ ਜਾਹੁ। ਪਰ ਉਹ ਪ੍ਰੀਤ ਰਹਿਤ ਹੋਣ ਤੇ ਆਪਣੇ ਸਰੂਪ ਵਿੱਚ ਲੈ ਹੋ ਜਾਂਦਾ ਹੈ। ਪਿਛੋਂ ਦੇਹੀ ਨੂੰ ਫੂਕ ਛੱਡਦੇ ਹਨ। ੨. ਕਈ ਗਿਆਨੀ ਬੁਧੀ ਦੇ ਭੈਣ ਅਰ ਪਦਾਰਥਾਂ ਤੇ ਇੰਦਰੇ ਦੇ ਭਰਾ ਅਰਥ ਕਰਦੇ ਹਨ* । *ਜਾਪਦਾ ਇਉਂ ਹੈ ਕਿ ਪੰਡਤ ਜੀ ਗੁਰੂ ਸਾਹਿਬ ਦੇ ਉਪਦੇਸ਼ ਨਾਲ ਜੀਉ ਉਠੇ ਹਨ, ਪਹਿਲੇ ਜੀਵਨ ਤੋਂ ਵੈਰਾਗ ਹੋ ਗਿਆ ਤੇ ਸਤਿਗੁਰ ਦੇ ਚਰਨਾਂ ਨਾਲ ਪ੍ਰੀਤਵਾਨ ਹੋ ਕੇ ਨਾਲ ਟੁਰਨ ਲੱਗੇ ਤਾਂ ਉਸ ਦੀ ਭੈਣ ਨੇ ਬਿਰਹਾ ਕੀਤਾ, ਉਸ ਵਾਕਿਆ ਨੂੰ ਇਨ੍ਹਾਂ ਤੁਕਾਂ ਵਿੱਚ ਦਰਸਾਇਆ ਗਿਆ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ