[ਸੰ:। ਦੇਸ਼ ਭਾਸ਼ਾ] ਬੁਤੀਆਂ* ਕੱਢਣ ਵਾਲਾ, ਸੇਵਾ ਕਰਨ ਵਾਲਾ। ਯਥਾ- ‘ਸੈਨੁ ਨਾਈ ਬੁਤਕਾਰੀਆ’ (੪੮੭)। *ਬੁਤੀ, ਉਹ ਮਜੂਰੀ ਜਿਸ ਦਾ ਬਦਲਾ ਨਾ ਮਿਲੇ, ਨਾਈ ਆਦਿਕ ਲੋਕ ਜੋ ਸਨੇਹੇ ਪੱਤੇ ਦੇਂਦੇ ਆਪਣੇ ਜਜਮਾਨਾਂ ਦੀ ਸੇਵਾ ਕਰਦੇ ਰਹਿੰਦੇ ਹਨ, ਉਹਨਾਂ ਨੂੰ ਮਜੂਰਾਂ ਵਾਂਙੂ ਉਸੇ ਵੇਲੇ ਨਹੀਂ ਕੁਝ ਮਿਲਦਾ, ਵਿਆਹ ਸ਼ਾਦੀਆਂ, ਮਰਨੇ ਪਰਨਿਆਂ ‘ਤੇ ਲਾਗ ਮਿਲਦੇ ਹਨ, ਉਂਞ ਉਹ ਸੇਵਾ ਸਦਾ ਕਰਦੇ ਰਹਿੰਦੇ ਹਨ। ਅਸਚਰਜ ਨਹੀਂ ਜੋ ਇਸ ਪਦ ਦਾ ਮੂਲ ਸੰਸਕ੍ਰਿਤ ਪਦ ਵੈਤਨਿਕ: (ਮਜ਼ਦੂਰ) ਹੋਵੇ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ