[ਸੰ:। ਫ਼ਾਰਸੀ, ਬੁਰਗ਼ੂ]* ਖੋਖਲਾ ਸਿੰਙ ਯਾ ਨਾਦ ਜੋ ਫ਼ਕੀਰ ਲੋਕ ਵਜਾਉਂਦੇ ਹਨ। ਯਥਾ: ‘ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ’ (੧੦੮੪), ਰੱਬ ਨੂੰ ਇਕ ਜਾਣ, ਇਹ ਤਾਂ ਬਾਂਗ ਦੇ ਤੇ ਖਰਾਪਨ ਅਰਥਾਤ ਖਰਾ ਬੋਲ ਬੋਲਣਾ, ਇਹ ਨਾਦ ਵਜਾ। ਦੇਖੋ, ‘ਕਲਾਣ’, ‘ਬਾਂਗਾ’ *ਕਈ ਲੋਕ ਬੁਰਗੂ ਦਾ ਅਰਥ ਕਾਜ਼ੀ ਕਰਦੇ ਹਨ ਜੋ ਕਿਸੇ ਬੋਲੀ ਵਿੱਚ ਨਹੀਂ ਹੈ, ਅਰ ਨਾ ਕਾਜ਼ੀ ਦਾ ਕੰਮ ਬਾਂਗ ਦੇਣੀ ਹੁੰਦਾ ਸੀ। ਕਾਜ਼ੀ ਤਾਂ ਫ਼ੈਸਲਾ ਕਰਨ ਵਾਲੇ, ਫ਼ਤਵਾ ਦੇਣ ਵਾਲੇ ਨੂੰ ਕਹਿੰਦੇ ਹੈਸਨ; ਜਿਕੁਰ ਅੱਜ-ਕੱਲ੍ਹ ਜੱਜ ਹੁੰਦੇ ਹਨ। ਬਾਂਗ ਮੁੱਲਾਂ ਦਾ ਕੰਮ ਹੈ। ਜੇ ਬੁਰਗੂ ਦਾ ਅਰਥ ਕਾਜ਼ੀ ਕੀਤਾ ਵੀ ਜਾਵੇ ਤਾਂ ਤੁਕ ਦਾ ਅਰਥ ਇਹ ਬਣੇਗਾ-(ਉਹ) [ਬੁਰਗੂ], ਕਾਜ਼ੀ [ਖਰਾ] ਸ੍ਰੇਸ਼ਟ ਹੈ ਜੋ ਸ੍ਰੇਸ਼ਟ ਵਸਤੂ ਦਾ ਖਾਣਾ ਖਾਂਦਾ ਹੈ ਤੇ ਰੱਬ ਨੂੰ ਇਕ ਸਮਝਣਾ, (ਇਹ) ਬਾਂਗ ਦੇਂਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ