[ਸੰ। ਸੰਸਕ੍ਰਿਤ, ਵਿਦ੍ਹ੍ਹ=ਗ੍ਯਾਨੇ] ੧. ਗਿਆਨ। ਯਥਾ- ‘ਅਹਰਣਿ ਮਤਿ ਵੇਦੁ ਹਥਿਆਰੁ’ (੮)। ੨. ਸਮਾਚਾਰ। ੩. ਸ਼ਾਸਤ੍ਰ ਦਾ ਗਿਆਨ, ਉਸ ਦਾ ਸਾਧਨ ਧਰਮ ਅਤੇ ਬ੍ਰਹਮ ਨੂੰ ਪ੍ਰਤਿਪਾਦਨ ਕਰਨ ਵਾਲੀ ਸੰਘਿਤਾ* । ੪. ਹਿੰਦੂ ਮਤ ਦੇ ਚਾਰ ਧਾਰਮਿਕ ਪੁਸਤਕ, ਜੋ ਈਸ਼੍ਵਰ ਰਚਿਤ ਮੰਨੇ ਜਾਂਦੇ ਹਨ, ਅਰ ਜੋ ਮੁਦਤਾਂ ਤੀਕ ਲੋਕਾਂ ਨੂੰ ਕੰਠ ਰਹੇ, ਅਰ ਫੇਰ ਵਿਆਸ ਨੇ ਲਿਖੇ। ਪਹਿਲਾਂ ਵੇਦ ਤਿੰਨੇ ਮੰਨੇ ਜਾਂਦੇ ਸਨ, ਹੁਣ ਚਾਰ ਹਨ-ਰਿਗ, ਯਜੁਰ, ਸਾਮ, ਅਥਰਵ, ਚੌਹਾਂ ਦੇ ਨਾਮ ਹਨ** । ਯਥਾ- ‘ਬੇਦ ਕਤੇਬ ਇਫਤਰਾ ਭਾਈ’ (੭੨੭)। ਦੇਖੋ, ‘ਇਫਤਰਾ’ ਤਥਾ-’ਚਾਰੇ ਵੇਦ ਹੋਏ ਸਚਿਆਰ’ (੪੭੦)। ੫. ਕੋਈ ਧਰਮ ਪੁਸਤਕ ਯਾ ਸ਼ਾਸਤ੍ਰ। *ਪਦਮ ਚੰਦਰ ਕੋਸ਼%**ਤੀਹ ਚਾਲ੍ਹੀ ਵਰ੍ਹੇ ਤੋਂ ਪਹਿਲਾਂ ਵੇਦ ਵਿੱਚ ਬ੍ਰਾਹਮਣ ਭਾਗ, ਉਪਨਿਸ਼ਦਾਂ, ਗੀਤਾ ਆਦਿ ਸ਼ਾਮਲ ਸਮਝਦੇ ਜਾਂਦੇ ਸਨ, ਵੇਦ ਤੋਂ ਕਈ ਵੇਰ ਮੁਰਾਦ ਉਹੋ ਹੁੰਦੀ ਸੀ, ਜੋ ਸ਼ਾਸਤ੍ਰ ਕਹਿਣ ਤੋਂ ਹੁੰਦੀ ਸੀ। ਹੁਣ ਕੁਛ ਲੋਕੀਂ ਵੇਦ ਤੋਂ ਮੁਰਾਦ ਨਿਰੇ ਚਾਰ ਵੇਦ ਲੈਂਦੇ ਹਨ। ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ